ਲੰਡਨ— ਲੁਕਾ ਮੈਡ੍ਰਿਚ ਨੇ ਫੀਫਾ ਦਾ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ ਦਾ ਪੁਰਸਕਾਰ ਹਾਸਲ ਕਰਕੇ ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨਿਲ ਮੇਸੀ ਦੀ ਫੁੱਟਬਾਲ ਦੇ ਨਿੱਜੀ ਪੁਰਸਕਾਰਾਂ ਨੂੰ ਹਾਸਲ ਕਰਨ 'ਚ ਇਕ ਦਹਾਕੇ ਤੋਂ ਚਲੀ ਆ ਰਹੀ ਬਾਦਸ਼ਾਹਤ ਨੂੰ ਖਤਮ ਕਰ ਦਿੱਤੀ।

ਰੀਅਲ ਮੈਡ੍ਰਿਡ ਅਤੇ ਕ੍ਰੋਏਸ਼ੀਆ ਦੇ ਮਿਡਫੀਲਡਰ ਨੇ ਆਪਣੇ ਕਲੱਬ ਅਤੇ ਦੇਸ਼ ਦੋਹਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਮੌਜੂਦਗੀ 'ਚ ਰੀਅਲ ਮੈਡ੍ਰਿਡ ਨੇ ਲਗਾਤਾਰ ਤੀਜੀ ਵਾਰ ਚੈਂਪੀਅਨਸ ਲੀਗ ਜਿੱਤੀ ਜਦਕਿ ਕ੍ਰੋਏਸ਼ੀਆ ਪਹਿਲੀ ਵਾਰ ਵਿਸ਼ਵ ਕੱਪ ਫਾਈਨਲ 'ਚ ਪਹੁੰਚਣ 'ਚ ਸਫਲ ਰਿਹਾ। ਮੋਡ੍ਰਿਚ ਨੇ ਕਿਹਾ, ''ਭਾਵਨਾਵਾਂ ਹਾਵੀ ਹੋ ਰਹੀਆਂ ਹਨ। ਮੈਨੂੰ ਇਸ ਮੁਕਾਮ ਤੱਕ ਪਹੁੰਚਾਉਣ 'ਚ ਭੂਮਿਕਾ ਨਿਭਾਉਣ ਵਾਲੇ ਹਰੇਕ ਵਿਅਕਤੀ ਦਾ ਧੰਨਵਾਦ।'' ਇਸ ਪੁਰਸਕਾਰ ਦੀ ਦੌੜ 'ਚ ਮੋਡ੍ਰਿਚ ਨੇ ਮਿਸਰ ਦੇ ਸਟ੍ਰਾਈਕਰ ਮੁਹੰਮਦ ਸਲਾਹ ਅਤੇ ਰੋਨਾਲਡੋ ਨੂੰ ਪਿੱਛੇ ਛੱਡਿਆ। ਰੋਨਾਲਡੋ ਅਤੇ ਮੇਸੀ ਨੇ ਲੰਡਨ 'ਚ ਹੋਏ ਪੁਰਸਕਾਰ ਸਮਾਰੋਹ 'ਚ ਹਿੱਸਾ ਨਹੀਂ ਲਿਆ।
ਐਮਬਾਪੇ 'ਤੇ ਰਹੇਗੀ ਤਿੰਨ ਮੈਚਾਂ ਦੀ ਪਾਬੰਦੀ, ਅਪੀਲ ਠੁਕਰਾਈ ਗਈ
NEXT STORY