ਸਪੋਰਟਸ ਡੈਸਕ— ਭਾਰਤ ਨੂੰ ਆਈ.ਸੀ.ਸੀ. ਵਰਲਡ ਕੱਪ 2019 ਦੇ ਪਹਿਲੇ ਸੈਮੀਫਾਈਨਲ 'ਚ ਬੁੱਧਵਾਰ ਨੂੰ ਨਿਊਜ਼ੀਲੈਂਡ ਨੇ 18 ਦੌੜਾਂ ਨਾਲ ਹਰਾ ਦਿੱਤਾ ਜਿਸ ਨਾਲ ਉਸ ਦਾ ਕ੍ਰਿਕਟ ਮਹਾਕੁੰਭ (ਵਰਲਡ ਕੱਪ) 'ਚ ਸਫਰ ਵੀ ਖਤਮ ਹੋ ਗਿਆ। ਪਰ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਰਿਹਾ ਕਿ ਮਹਿੰਦਰ ਸਿੰਘ ਧੋਨੀ ਨੂੰ ਨੰਬਰ ਚਾਰ 'ਤੇ ਖੇਡਣ ਲਈ ਕਿਉਂ ਨਹੀਂ ਭੇਜਿਆ ਗਿਆ। ਅਜਿਹੇ 'ਚ ਰਾਜ਼ ਤੋਂ ਪਰਦਾ ਹੁਣ ਉਠ ਰਿਹਾ ਹੈ। ਟੀਮ ਦੇ ਹੈੱਡ ਕੋਚ ਰਵੀ ਸ਼ਾਸਤਰੀ ਨੇ ਇਸ ਦੇ ਬਾਰੇ 'ਚ ਖੁਲਾਸਾ ਕਰਦੇ ਹੋਏ ਕਿਹਾ ਕਿ ਪੂਰੀ ਟੀਮ ਦਾ ਫੈਸਲਾ ਸੀ ਕਿ ਧੋਨੀ ਹੇਠਲੇ ਕ੍ਰਮ 'ਚ ਖੇਡਣ।

ਇਕ ਵੈੱਬਸਾਈਟ ਦੇ ਦੌਰਾਨ ਟੀਮ ਇੰਡੀਆ ਦੇ ਹੈੱਡ ਕੋਚ ਰਵੀ ਸ਼ਾਸਤਰੀ ਨੇ ਕਿਹਾ, ''ਜੇਕਰ ਧੋਨੀ ਪਹਿਲਾਂ ਹੀ ਆਊਟ ਹੋ ਜਾਂਦੇ ਤਾਂ ਟੀਮ ਚੇਜ਼ ਕਰਨ 'ਚ ਫਸ ਜਾਂਦੀ।'' ਸ਼ਾਸਤਰੀ ਨੇ ਕਿਹਾ, ''ਇਹ ਫੈਸਲਾ ਪੂਰੀ ਟੀਮ ਦਾ ਸੀ ਅਤੇ ਇਕ ਸੌਖਾ ਫੈਸਲਾ ਸੀ। ਜੇਕਰ ਧੋਨੀ ਪਹਿਲਾਂ ਬੈਟਿੰਗ ਲਈ ਜਾਂਦੇ ਅਤੇ ਛੇਤੀ ਆਊਟ ਹੋ ਜਾਂਦੇ ਤਾਂ ਫਿਰ ਟੀਚੇ ਦਾ ਪਿੱਛਾ ਕਰਨ ਦਾ ਸਾਰਾ ਖੇਡ ਹੀ ਵਿਗੜ ਜਾਂਦਾ।''

ਸ਼ਾਸਤਰੀ ਨੇ ਅੱਗੇ ਕਿਹਾ, ''ਸਾਨੂੰ ਉਨ੍ਹਾਂ ਦੇ ਤਜਰਬੇ ਦੀ ਬਾਅਦ 'ਚ ਜ਼ਰੂਰਤ ਸੀ। ਉਹ ਦੁਨੀਆ ਦੇ ਸਭ ਤੋਂ ਵੱਡੇ ਫਿਨੀਸ਼ਰ ਹਨ ਅਤੇ ਜੇਕਰ ਅਸੀਂ ਉਨ੍ਹਾਂ ਦਾ ਇਸਤੇਮਾਲ ਸਹੀ ਸਮੇਂ 'ਤੇ ਨਹੀਂ ਕਰਦੇ ਤਾਂ ਫਿਰ ਉਨ੍ਹਾਂ ਦੇ ਨਾਲ ਅਤੇ ਟੀਮ ਦੇ ਨਾਲ ਨਿਆ ਨਹੀਂ ਹੁੰਦਾ।''
ਸੈਮੀਫਾਈਨਲ ਹਾਰਨ ਨਾਲ ਏਸ਼ੇਜ ਨੂੰ ਲੈ ਕੇ ਆਸਟਰੇਲੀਆ ਦੀ ਬੇਚੈਨੀ ਵੱਧੀ
NEXT STORY