ਵਿਸ਼ਾਖਾਪਟਨਮ, (ਭਾਸ਼ਾ)– ਭਾਰਤੀ ਬੱਲੇਬਾਜ਼ ਰਿੰਕੂ ਸਿੰਘ ਨੇ ਆਸਟਰੇਲੀਆ ਵਿਰੁੱਧ ਪਹਿਲੇ ਟੀ-20 ਕੌਮਾਂਤਰੀ ਮੈਚ ਵਿਚ ਮੁਸ਼ਕਿਲ ਹਾਲਾਤ ਵਿਚ ਖੇਡੀ ਗਈ ਪਾਰੀ ਦੌਰਾਨ ਸਬਰ ਰੱਖਣ ਲਈ ਸਾਬਕਾ ਕਪਤਾਨ ਐੱਮ. ਐੱਸ. ਧੋਨੀ ਨੂੰ ਸਿਹਰਾ ਦਿੱਤਾ। ਰਿੰਕੂ ਨੇ ਵੀਰਵਾਰ ਨੂੰ ‘ਫਿਨਿਸ਼ਰ’ ਦੀ ਭੂਮਿਕਾ ਬਾਖੂਬੀ ਨਿਭਾਉਂਦੇ ਹੋਏ ਆਖਰੀ ਓਵਰ ਵਿਚ ਜੇਤੂ ਦੌੜ ਲਈ ਤੇ ਭਾਰਤ ਨੂੰ 2 ਵਿਕਟਾਂ ਨਾਲ ਜਿੱਤ ਦਿਵਾਈ।
ਇਹ ਵੀ ਪੜ੍ਹੋ : ਵਸੀਮ ਅਕਰਮ ਨੇ ਦੱਸਿਆ- ਵਰਲਡ ਕੱਪ ਫਾਈਨਲ 'ਚ ਟੀਮ ਇੰਡੀਆ ਤੋਂ ਕਿੱਥੇ ਹੋਈ ਗਲਤੀ?
ਰਿੰਕੂ ਨੇ ਮੈਚ 'ਚ ਫਿਨਿਸ਼ਰ ਦੀ ਭੂਮਿਕਾ ਬਾਖ਼ੂਬੀ ਨਿਭਾਉਂਦੇ ਹੋਏ ਆਖ਼ਰੀ ਓਵਰ ’ਚ ਜੇਤੂ ਦੌੜ ਲਈ ਤੇ ਭਾਰਤ ਨੂੰ ਦੋ ਵਿਕਟਾਂ ਨਾਲ ਜਿੱਤ ਦਿਵਾਈ। ਬੀ. ਸੀ. ਸੀ. ਆਈ. ਦੇ ਇਕ ਵੀਡੀਓ ’ਚ ਰਿੰਕੂ ਨੇ ਕਿਹਾ, ‘ਜਿੱਥੋਂ ਤਕ ਸੰਜਮ ’ਚ ਰਹਿਣ ਦੇ ਰਾਜ਼ ਦੀ ਗੱਲ ਹੈ ਤਾਂ ਮੈਂ ਮਾਹੀ (ਧੋਨੀ) ਭਾਜੀ ਨਾਲ ਚਰਚਾ ਕੀਤੀ ਸੀ ਕਿ ਉਹ ਸੰਜਮ ’ਚ ਬਣੇ ਰਹਿਣ ਲਈ ਕੀ ਕਰਦੇ ਹਨ, ਖ਼ਾਸ ਕਰ ਆਖ਼ਰੀ ਓਵਰ ’ਚ। ਉਨ੍ਹਾਂ ਮੈਨੂੰ ਕਿਹਾ ਸੀ ਕਿ ਜਿੱਥੇ ਤਕ ਸੰਭਵ ਹੋਵੇ ਸ਼ਾਂਤ ਬਣੇ ਰਹਿਣ ਦੀ ਕੋਸ਼ਿਸ਼ ਕਰੋ ਤੇ ਸਿੱਧੇ ਗੇਂਦਬਾਜ਼ ਨੂੰ ਦੇਖਣ ਦੀ ਕੋਸ਼ਿਸ਼ ਕਰੋ। ਮੈਂ ਇਸੇ ਤਰ੍ਹਾਂ ਮੈਚ ’ਚ ਸੰਜਮ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ।’
ਇਹ ਵੀ ਪੜ੍ਹੋ : ਵਰਲਡ ਕੱਪ ਤੋਂ ਬਾਅਦ ਇਸ ਤੇਜ਼ ਗੇਂਦਬਾਜ਼ ਨੇ ਪ੍ਰੇਮਿਕਾ ਨਾਲ ਰਚਾਇਆ ਵਿਆਹ, ਜਾਣੋ ਕੌਣ ਹੈ ਸੁਫ਼ਨਿਆਂ ਦੀ ਰਾਜਕੁਮਾਰੀ
ਉਨ੍ਹਾਂ ਕਿਹਾ, ‘ਜਿੱਤ ਕੇ ਚੰਗਾ ਮਹਿਸੂਸ ਹੋਇਆ। ਜਦੋਂ ਮੈਂ ਬੱਲੇਬਾਜ਼ੀ ਲਈ ਉਤਰਿਆ ਤਾਂ ਮੇਰਾ ਇਕ ਹੀ ਟੀਚਾ ਸੀ, ਮੈਂ ਚੰਗਾ ਖੇਡਾਂ ਤੇ ਸੂਰੀਆ ਕੁਮਾਰ ਨਾਲ ਖੇਡ ਕੇ ਚੰਗਾ ਲੱਗਾ। ਮੈਂ ਮੁਸ਼ਕਲ ਹਾਲਾਤ ’ਚ ਜੋ ਆਮ ਤੌਰ ’ਤੇ ਕਰਦਾ ਹਾਂ, ਉਹੀ ਕਰਨ ਤੇ ਜਿੱਥੇ ਤਕ ਸੰਭਵ ਹੋਵੇ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰ ਰਿਹਾ ਸੀ।’ ਭਾਰਤ ਨੂੰ ਜਦੋਂ ਇਕ ਦੌੜ ਦੀ ਲੋੜ ਸੀ ਉਦੋਂ ਰਿੰਕੂ ਨੇ ਸੀਨ ਐਬਾਟ ਦੀ ਗੇਂਦ ਨੂੰ ਛੱਕੇ ਲਈ ਭੇਜ ਦਿੱਤਾ, ਪਰ ਇਹ ਨੋਬਾਲ ਰਹੀ ਇਸ ਲਈ ਇਹ ਛੱਕਾ ਮੰਨਣਯੋਗ ਨਹੀਂ ਹੋਇਆ ਤੇ ਭਾਰਤ ਨੇ ਜਿੱਤ ਹਾਸਲ ਕਰ ਲਈ। ਉਨ੍ਹਾਂ ਕਿਹਾ, ‘ਮੈਨੂੰ ਉਦੋਂ ਤਕ ਪਤਾ ਨਹੀਂ ਲੱਗਾ ਕਿ ਇਹ ਨੋਬਾਲ ਸੀ ਜਦੋਂ ਤਕ ਡ੍ਰੈਸਿੰਗ ਰੂਮ ’ਚ ਅਕਸ਼ਰ ਭਾਜੀ ਤੋਂ ਇਸ ਬਾਰੇ ਨਹੀਂ ਸੁਣਿਆ। ਛੱਕਾ ਹਾਲਾਂਕਿ ਮੰਨਣਯੋਗ ਨਹੀਂ ਰਿਹਾ, ਪਰ ਅਸੀਂ ਮੈਚ ਜਿੱਤ ਗਏ ਸੀ ਇਸ ਲਈ ਇਹ ਮਾਇਨੇ ਨਹੀਂ ਰੱਖਦਾ।’
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਡਰ-19 ਏਸ਼ੀਆ ਕੱਪ ਲਈ ਟੀਮ ਇੰਡੀਆ ਦਾ ਐਲਾਨ, ਪੰਜਾਬ ਦੇ ਉਦੈ ਸਹਾਰਨ ਨੂੰ ਮਿਲੀ ਕਪਤਾਨੀ
NEXT STORY