ਕੁਆਲਾਲੰਪੁਰ : ਭਾਰਤੀ ਬੈਡਮਿੰਟਨ ਸਟਾਰ ਅਤੇ ਸਾਬਕਾ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਲੰਬੇ ਸਮੇਂ ਬਾਅਦ ਕੋਰਟ 'ਤੇ ਸ਼ਾਨਦਾਰ ਵਾਪਸੀ ਕੀਤੀ ਹੈ। ਬੁੱਧਵਾਰ ਨੂੰ ਮਲੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ਵਿੱਚ ਸਿੰਧੂ ਨੇ ਚੀਨੀ ਤਾਇਪੇ ਦੀ ਸੁੰਗ ਸ਼ੁਓ ਯੁਨ ਨੂੰ ਸਿੱਧੇ ਸੈੱਟਾਂ ਵਿੱਚ ਮਾਤ ਦੇ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਪਿਛਲੇ ਸਾਲ ਅਕਤੂਬਰ ਵਿੱਚ ਪੈਰ ਦੀ ਸੱਟ ਕਾਰਨ ਖੇਡ ਤੋਂ ਦੂਰ ਰਹੀ 30 ਸਾਲਾ ਸਿੰਧੂ ਨੇ 51 ਮਿੰਟ ਤੱਕ ਚੱਲੇ ਇਸ ਮੁਕਾਬਲੇ ਵਿੱਚ 21-14, 22-20 ਨਾਲ ਜਿੱਤ ਦਰਜ ਕੀਤੀ। ਹੁਣ ਅਗਲੇ ਦੌਰ ਵਿੱਚ ਉਨ੍ਹਾਂ ਦਾ ਮੁਕਾਬਲਾ ਜਾਪਾਨ ਦੀ ਟੋਮੋਕਾ ਮਿਆਜ਼ਾਕੀ ਨਾਲ ਹੋਵੇਗਾ।
ਦੂਜੇ ਪਾਸੇ, ਮਿਸ਼ਰਤ ਡਬਲਜ਼ ਵਿੱਚ ਭਾਰਤ ਨੂੰ ਨਿਰਾਸ਼ਾ ਹੱਥ ਲੱਗੀ ਹੈ। ਧਰੁਵ ਕਪਿਲਾ ਅਤੇ ਤਨੀਸ਼ਾ ਕਰਾਸਟੋ ਦੀ ਜੋੜੀ 56 ਮਿੰਟ ਤੱਕ ਚੱਲੇ ਇੱਕ ਸਖ਼ਤ ਮੁਕਾਬਲੇ ਵਿੱਚ ਅਮਰੀਕੀ ਜੋੜੀ ਪ੍ਰੈਸਲੀ ਸਮਿਥ ਅਤੇ ਜੇਨੀ ਗਾਈ ਤੋਂ 15-21, 21-18, 15-21 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਸਿੰਧੂ ਨੇ ਇਸ ਜਿੱਤ ਨਾਲ ਸੁੰਗ ਵਿਰੁੱਧ ਆਪਣਾ ਰਿਕਾਰਡ ਹੁਣ 2-0 ਕਰ ਲਿਆ ਹੈ।
ISL ਕਲੱਬਾਂ ਨੂੰ ਬਚਾਉਣ ਲਈ ਪਾਰਥ ਜਿੰਦਲ ਨੇ ਖਿਡਾਰੀਆਂ ਨੂੰ 'ਕੁਰਬਾਨੀ' ਦੇਣ ਦੀ ਕੀਤੀ ਅਪੀਲ
NEXT STORY