ਨਵੀਂ ਦਿੱਲੀ— ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਬੰਗਲਾਦੇਸ਼ ਵਿਰੁੱਧ ਆਪਣਾ ਆਖਰੀ ਵਨ ਡੇ ਮੈਚ ਖੇਡਿਆ ਤੇ ਇਸ ਮੈਚ 'ਚ ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ 91 ਦੌੜਾਂ ਨਾਲ ਹਰਾਇਆ, ਜੋ ਮਲਿੰਗਾ ਲਈ ਵਧੀਆ ਵਿਦਾਈਗੀ ਮੈਚ ਸੀ। ਮਲਿੰਗਾ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਬੰਗਲਾਦੇਸ਼ ਵਿਰੁੱਧ ਉਹ ਪਹਿਲਾ ਮੈਚ ਖੇਡ ਕੇ ਸੰਨਿਆਸ ਲੈ ਲੈਣਗੇ। ਕੋਲੰਬੋ 'ਚ ਖੇਡੇ ਗਏ ਇਸ ਮੁਕਾਬਲੇ ਦੇ ਦੌਰਾਨ ਮਲਿੰਗਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 3 ਵਿਕਟਾਂ ਹਾਸਲ ਕੀਤੀਆਂ। ਮਲਿੰਗਾ ਨੂੰ ਉਸਦੀ ਟੀਮ ਵਲੋਂ ਗਾਰਡ ਆਨਰ ਵੀ ਦਿੱਤਾ ਗਿਆ।
ਮਲਿੰਗਾ ਦਾ ਵਨ ਡੇ ਰਿਕਾਰਡ
338 ਵਨ ਡੇ ਵਿਕਟ
103 ਮਿਡਨ
8 ਵਾਰ 5 ਵਿਕਟਾਂ
3 ਹੈਟ੍ਰਿਕਸ
6/38 ਸਰਵਸ੍ਰੇਸ਼ਠ ਗੇਂਦਬਾਜ਼ੀ
5.35 ਇਕੋਨਮੀ
ਮਲਿੰਗਾ ਨੇ ਕੁੰਬਲੇ ਨੂੰ ਛੱਡਿਆ ਪਿੱਛੇ

ਲਸਿਥ ਮਲਿੰਗਾ ਦੇ ਨਾਂ ਹੁਣ ਵਨ ਡੇ ਕ੍ਰਿਕਟ 'ਚ 338 ਵਿਕਟਾਂ ਹੋ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਸਪਿਨਰ ਅਨਿਲ ਕੁੰਬਲੇ ਦੇ 337 ਵਿਕਟਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।
ਮਲਿੰਗਾ ਦੇ ਕੁਝ ਇਸ ਤਰ੍ਹਾਂ ਦੇ ਰਿਕਾਰਡ ਜੋ ਟੁੱਟਣੇ ਮੁਸ਼ਕਿਲ

ਮਲਿੰਗਾ ਕ੍ਰਿਕਟ ਜਗਤ ਦੇ ਇਸ ਤਰ੍ਹਾਂ ਦੇ ਇਕਲੌਤੇ ਗੇਂਦਬਾਜ਼ ਹਨ ਜਿਨ੍ਹਾਂ ਨੇ ਵਨ ਡੇ 'ਚ ਲਗਾਤਾਰ ਚਾਰ ਗੇਂਦਾਂ 'ਤੇ 4 ਵਿਕਟਾਂ ਹਾਸਲ ਕੀਤੀਆਂ ਹਨ। ਮਲਿੰਗਾ ਨੇ ਵਨ ਡੇ ਕ੍ਰਿਕਟ 'ਚ ਤਿੰਨ ਹੈਟ੍ਰਿਕ ਹਾਸਲ ਕਰਨ ਵਾਲੇ ਇਕਲੌਤੇ ਗੇਂਦਬਾਜ਼ ਹਨ। ਮਲਿੰਗਾ ਦੇ ਨਾਂ ਕ੍ਰਿਕਟ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ 2 ਹੈਟ੍ਰਿਕ ਵੀ ਦਰਜ ਹੈ।

ਸ਼੍ਰੀਲੰਕਾ ਵਲੋਂ ਤੀਜੇ ਸਥਾਨ 'ਤੇ ਮਲਿੰਗਾ
523 ਮੁਥਈਆ ਮੁਰਲੀਧਰਨ
399 ਚਾਮਿੰਡਾ ਵਾਸ
338 ਲਸਿਥ ਮਲਿੰਗਾ
ਮੁਹੰਮਦ ਕੈਫ ਨੇ ਵੀ ਕੀਤਾ ਟਵੀਟ—
ਆਈ. ਸੀ. ਸੀ. ਨੇ ਸ਼ੇਅਰ ਕੀਤੀ ਚਾਰ ਗੇਂਦਾਂ 'ਤੇ ਚਾਰ ਵਿਕਟਾਂ ਹਾਸਲ ਕਰਨ ਦੀ ਵੀਡੀਓ—
ਭਗਤੀ ਕੁਲਕਰਨੀ ਦਾ ਰਾਸ਼ਟਰੀ ਸ਼ਤਰੰਜ ਖਿਤਾਬ ਜਿੱਤਣਾ ਤੈਅ
NEXT STORY