ਗਾਲ— ਪਹਿਲੇ ਇਕ ਰੋਜ਼ਾ 'ਚ ਜ਼ਿੰਬਾਬਵੇ ਦੇ ਹੱਥੋਂ ਉਲਟਫੇਰ ਦਾ ਸ਼ਿਕਾਰ ਹੋਈ ਸ਼੍ਰੀਲੰਕਾ ਕ੍ਰਿਕਟ ਟੀਮ ਨੂੰ ਐਤਵਾਰ ਨੂੰ ਹੋਣ ਵਾਲੇ ਦੂਜੇ ਇਕ ਰੋਜ਼ਾ ਮੈਚ ਤੋਂ ਪਹਿਲਾ ਇਕ ਵੱਡਾ ਝਟਕਾ ਲੱਗਾ ਹੈ। ਉਸ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਬੀਮਾਰੀ ਦੇ ਕਾਰਨ ਦੂਜੇ ਮੈਚ 'ਚ ਨਹੀਂ ਖੇਡਣਗੇ।
ਕ੍ਰਿਕਇੰਫੋਂ ਦੀ ਰਿਪੋਰਟ ਮੁਤਾਬਕ ਮਲਿੰਗਾ ਨੂੰ ਵਾਇਰਲ ਬੁਖਾਰ ਹੋ ਗਿਆ ਹੈ, ਜਿਸ ਦੌਰਾਨ ਡਾਕਟਰਾਂ ਨੇ 48 ਘੰਟੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸ਼੍ਰੀਲੰਕਾ ਕ੍ਰਿਕਟ ਨੇ ਇਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਇਸ ਬੀਮਾਰੀ ਕਾਰਨ ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਲਕਸ਼ਮਣ ਸੰਦਕਾਨਾ ਪਹਿਲੇ ਮੈਚ 'ਚ ਨਹੀਂ ਖੇਡ ਸਕੇ ਸੀ, ਜਿਸ 'ਚ ਸ਼੍ਰੀਲੰਕਾ ਨੂੰ ਜ਼ਿੰਬਾਬਵੇ ਦੇ ਹੱਥੋਂ 6 ਵਿਕਟਾਂ ਨਾਲ ਮਾਤ ਖਾਣੀ ਪਈ ਸੀ।
ਮਲਿੰਗਾ ਇਕ ਰੋਜ਼ਾ 'ਚ 300 ਵਿਕਟ ਹਾਸਲ ਕਰਨ ਤੋਂ 5 ਵਿਕਟਾਂ ਦੂਰ ਹੈ, ਜੇਕਰ ਉਹ ਅਜਿਹਾ ਕਰ ਜਾਂਦੇ ਹਨ ਤਾਂ ਮੁਥੱਈਆਂ ਮੁਰਲੀਧਰਨ, ਚਾਮਿੰਡਾ ਵਾਸ ਅਤੇ ਸਨਥ ਜੈਸੁਰਿਆ ਤੋਂ ਬਾਅਦ ਇਸ ਮੁਕਾਮ ਨੂੰ ਹਾਸਲ ਕਰਨ ਵਾਲੇ ਸ਼੍ਰੀਲੰਕਾ ਦੇ ਚੌਥੇ ਗੇਂਦਬਾਜ਼ ਬਣ ਜਾਣਗੇ।
ਕਲਿੰਗਾ ਸਟੇਡੀਅਮ ਏਸ਼ੀਆਈ ਐਥਲੇਟਿਕਸ ਲਈ ਤਿਆਰ
NEXT STORY