ਪੋਰਟੋ– ਬਦਲਵੇਂ ਖਿਡਾਰੀ ਹੈਰੀ ਮੈਗੂਏਰੇ ਦੇ ਦੂਜੇ ਹਾਫ ਵਿਚ ਇੰਜਰੀ ਟਾਈਮ ਵਿਚ ਕੀਤੇ ਗਏ ਗੋਲ ਦੀ ਬਦੌਲਤ ਮਾਨਚੈਸਟਰ ਯੂਨਾਈਟਿਡ ਨੇ ਯੂਰੋਪਾ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਪੋਰਟੋ ਵਿਰੁੱਧ ਮੈਚ 3-3 ਨਾਲ ਡਰਾਅ ਖੇਡਿਆ।
ਮਾਨਚੈਸਟਰ ਯੂਨਾਈਟਿਡ ਇਕ ਸਮੇਂ 2-0 ਨਾਲ ਅੱਗੇ ਸੀ ਪਰ ਉਹ ਇਸਦਾ ਫਾਇਦਾ ਨਹੀਂ ਚੁੱਕ ਸਕਿਆ । ਉਸ ਨੂੰ ਆਖਰੀ 20 ਮਿੰਟਾਂ ਦੀ ਖੇਡ ਵਿਚ 10 ਖਿਡਾਰੀਆਂ ਨਾਲ ਖੇਡਣਾ ਪਿਆ ਕਿਉਂਕਿ ਬਰੂਨੋ ਫਰਨਾਂਡਿਸ ਨੂੰ ਲਗਾਤਾਰ ਦੂਜੇ ਮੈਚ ਵਿਚ ਰੈੱਡ ਕਾਰਡ ਦਾ ਸਾਹਮਣਾ ਕਰਨਾ ਪਿਆ ।
ਐਤਵਾਰ ਨੂੰ ਪ੍ਰੀਮੀਅਰ ਲੀਗ ਵਿਚ ਮਾਨਚੈਸਟਰ ਯੂਨਾਈਟਿਡ ਦੀ ਟੋਟੇਨਹਮ ਹੱਥੋਂ 3-0 ਦੀ ਹਾਰ ਦੌਰਾਨ ਵੀ ਫਰਨਾਂਡਿਸ ਨੂੰ ਬਾਹਰ ਭੇਜ ਦਿੱਤਾ ਗਿਆ ਸੀ।
ਯੂਰੋਪਾ ਲੀਗ ਦੇ ਹੋਰਨਾਂ ਮੈਚਾਂ ਵਿਚ ਟੋਟੇਨਹਮ ਨੇ ਫੇਰੇਕਨਵਾਰੋਸ ਨੂੰ 2-1 ਨਾਲ ਹਰਾ ਕੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਇਕ ਹੋਰ ਮੈਚ ਵਿਚ ਲਾਜੀਓ ਨੇ ਵੀ ਘਰੇਲੂ ਮੈਦਾਨ ’ਤੇ ਨੀਸ ਨੂੰ 4-1 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਆਈ. ਓ. ਸੀ. ਨੇ ਆਈ. ਬੀ. ਏ. ਨਾਲ ਜੁੜੇ ਰਾਸ਼ਟਰੀ ਮੁੱਕੇਬਾਜ਼ੀ ਸੰਘਾਂ ਦੀ ਮਾਨਤਾ ਰੱਦ ਕਰਨ ਨੂੰ ਕਿਹਾ
NEXT STORY