ਨਵੀਂ ਦਿੱਲੀ– ਪੈਰਿਸ ਓਲੰਪਿਕ ਨੂੰ ਲੈ ਕੇ ਖੇਡਾਂ ਦੀ ਚਰਚਾ ਵਿਚਾਲੇ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਸ਼ੁੱਕਰਵਾਰ ਨੂੰ ਇਥੇ ਸਰਕਾਰ ਦੇ ਮਹੱਤਵਪੂਰਨ ‘ਖੇਡੋ ਇੰਡੀਆ ਉਭਰਦੀ ਪ੍ਰਤਿਭਾ ਪਛਾਣ (ਕੀਰਤੀ)’ ਪ੍ਰੋਗਰਾਮ ਦੇ ਦੂਜੇ ਪੜਾਅ ਦਾ ਉਦਘਾਟਨ ਕਰਨਗੇ। ‘ਕੀਰਤੀ’ ਦਾ ਪਹਿਲਾ ਪੜਾਅ ਮਾਂਡਵੀਆ ਤੋਂ ਪਹਿਲਾਂ ਖੇਡ ਮੰਤਰੀ ਰਹੇ ਅਨੁਰਾਗ ਠਾਕੁਰ ਵਲੋਂ 12 ਮਾਰਚ ਨੂੰ ਚੰਡੀਗੜ੍ਹ ’ਚ ਲਾਂਚ ਕੀਤਾ ਗਿਆ ਸੀ।
ਕੀਰਤੀ ਦਾ ਟੀਚਾ ਨੋਟੀਫਾਈ ਪ੍ਰਤਿਭਾ ਮੁਲਾਂਕਣ ਕੇਂਦਰਾਂ ਰਾਹੀਂ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਪਛਾਣ ਕਰਨ ਲਈ ਪੂਰੇ ਸਾਲ ’ਚ ਪੂਰੇ ਦੇਸ਼ ’ਚ 20 ਲੱਖ ਮੁਲਾਂਕਣ ਕਰਨਾ ਹੈ। ਇਹ ਆਪਣੇ ਪੱਧਰ ਦਾ ਦੇਸ਼ ਦੀ ਸਭ ਤੋਂ ਵੱਡੀ ਪ੍ਰਤਿਭਾ ਪਛਾਣ ਅਤੇ ਮੁਲਾਂਕਣ ਪ੍ਰੋਗਰਾਮ ਹੈ। ਇਥੇ ਜਾਰੀ ਬਿਆਨ ਅਨੁਸਾਰ ‘ਕੀਰਤੀ’ ਦੀ ਸਭ ਤੋਂ ਵੱਡੀ ਖਾਸੀਅਤ ਸੂਚਨਾ ਤਕਨੀਕੀ ’ਤੇ ਆਧਾਰਿਤ ਪਾਰਦਰਸ਼ੀ ਚੋਣ ਹੈ।
ਇਸ ਦੇ ਪਹਿਲੇ ਪੜਾਅ ’ਚ 70 ਕੇਂਦਰਾਂ ’ਤੇ 362683 ਰਜਿਸਟ੍ਰੇਸ਼ਨਾਂ ’ਚੋਂ 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚੋਂ ਲਗਭਗ 51,000 ਮੁਲਾਂਕਣ ਕੀਤੇ ਗਏ ਹਨ। ਇਸ ’ਚ 11 ਖੇਡਾਂ ’ਚ ਖਿਡਾਰੀਆਂ ਦਾ ਮੁਲਾਂਕਣ ਕੀਤਾ ਗਿਆ, ਜਿਸ ’ਚ ਤੀਰਅੰਦਾਜ਼ੀ, ਐਥਲੈਟਿਕਸ, ਬੈਡਮਿੰਟਨ, ਬਾਕਸਿੰਗ, ਫੁੱਟਬਾਲ, ਹਾਕੀ, ਕਬੱਡੀ, ਖੋ-ਖੋ, ਵਾਲੀਬਾਲ, ਵੇਟਲਿਫਟਿੰਗ ਅਤੇ ਕੁਸ਼ਤੀ ਸ਼ਾਮਲ ਹਨ। ਸਭ ਤੋਂ ਵੱਧ ਮੁਲਾਂਕਣ ਐਥਲੈਟਿਕਸ (13804) ਅਤੇ ਫੁੱਟਬਾਲ (13483) ’ਚ ਹੋਏ ਹਨ।
ਵਿਸ਼ਵ ਸੁਪਰ ਬਾਈਕ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਵਾਲਾ ਪਹਿਲਾ ਭਾਰਤੀ ਬਣਿਆ ਕਵਿੰਟਲ
NEXT STORY