ਸਪੋਰਟਸ ਡੈਸਕ— ਮੈਨੀ ਪੈਕੀਆਓ ਨੇ ਅਜੇ ਭਾਵੇਂ ਆਪਣੇ ਭਵਿੱਖ ਦਾ ਫ਼ੈਸਲਾ ਨਹੀਂ ਕੀਤਾ ਹੈ ਪਰ 8 ਵਾਰ ਦੇ ਵਿਸ਼ਵ ਚੈਂਪੀਅਨ ਨੂੰ ਲਗਦਾ ਹੈ ਕਿ ਸ਼ਨੀਵਾਰ ਰਾਤ ਨੂੰ ਯੋਰਡੇਨਿਸ ਉਗਾਸ ਦੇ ਹੱਥੋਂ ਹੈਰਾਨੀਜਨਕ ਹਾਰ ਨਾਲ ਉਨ੍ਹਾਂ ਦਾ 26 ਸਾਲ ਦਾ ਪੇਸ਼ੇਵਰ ਕਰੀਅਰ ਲਗਭਗ ਸਮਾਪਤ ਹੋ ਗਿਆ ਹੈ। ਫੀਲੀਪੀਂਸ ਦੇ ਸੀਨੇਟਰ ਪੈਕੀਆਓ ਨੂੰ ਉਗਾਸ ਨੇ ਸਰਬਸੰਮਤੀ ਨਾਲ ਹਰਾਇਆ। ਇਸ ਨਾਲ ਉਗਾਸ ਨੇ ਆਪਣਾ ਡਬਲਯੂ. ਬੀ. ਏ. ਵੇਲਟਰਵੇਟ ਖ਼ਿਤਾਬ ਵੀ ਬਰਕਰਾਰ ਰਖਿਆ।
ਉਗਾਸ ਨੇ ਕਿਹਾ ਕਿ ਉਹ ਸ਼ਾਨਦਾਰ ਮੁਕਾਬਲੇਬਾਜ਼ ਹੈ ਪਰ ਮੈਂ ਇੱਥੇ ਇਹ ਦਿਖਾਉਣ ਆਇਆ ਸੀ ਕਿ ਮੈਂ ਡਬਲਯੂ. ਬੀ. ਏ. ਦਾ ਚੈਂਪੀਅਨ ਹਾਂ। ਉਸ ਲਈ ਮੇਰੇ ਦਿਲ ’ਚ ਕਾਫ਼ੀ ਇੱਜ਼ਤ ਹੈ ਤੇ ਇਹ ਮੁਕਾਬਲਾ ਮੈਂ ਜਿੱਤਿਆ ਹੈ। ਪੈਕੀਆਓ ਨੇ ਕਿਹਾ ਕਿ ਮੈਂ ਅੱਜ ਰਾਤ ਆਪਣਾ ਸਰਵਸ੍ਰੇਸ਼ਠ ਪ੍ਰਦਰਸਨ ਕੀਤਾ ਹੈ ਪਰ ਇਹ ਪੂਰਾ ਨਹੀਂ ਸੀ। ਕੋਈ ਬਹਾਨਾ ਨਹੀਂ। ਮੈੈਂ ਖ਼ਿਤਾਬ ਲਈ ਲੜ ਰਿਹਾ ਸੀ ਤੇ ਅੱਜ ਦੀ ਰਾਤ ਦੇ ਚੈਂਪੀਅਨ ਦਾ ਨਾਂ ਉਗਾਸ ਹੈ।
ਨਿਰਾਸ਼ ਦਿਖੇ ਪੈਕੀਆਓ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਫ਼ੈਸਲਾ ਨਹੀਂ ਕੀਤਾ ਹੈ ਕਿ ਉਹ ਮੁੜ ਰਿੰਗ ’ਚ ਉਤਨਰਗੇ ਜਾਂ ਨਹੀਂ। ਉਨ੍ਹਾਂ ਕਿਹਾ, ‘‘ਭਵਿੱਖ ’ਚ ਹੋ ਸਕਦਾ ਹੈ ਕਿ ਤੁਸੀਂ ਪੈਕੀਆਓ ਨੂੰ ਫਿਰ ਤੋਂ ਰਿੰਗ ’ਚ ਲੜਦੇ ਨਹੀਂ ਦੇਖੇਗੇੇ ਪਰ ਮੈਂ ਜੋ ਕੁਝ ਹਾਸਲ ਕੀਤਾ ਹੈ, ਉਸ ਤੋਂ ਮੈਂ ਖ਼ੁਸ਼ ਹਾਂ।
ਸਿੰਕੀਫੀਲਡ ਕੱਪ ਸ਼ਤਰੰਜ : ਜੇਫ੍ਰੀ ਨੇ ਕਰੂਆਨਾ ਨੂੰ ਹਰਾ ਕੇ ਕੀਤਾ ਉਲਟਫੇਰ
NEXT STORY