ਸੇਂਟ ਲੂਈਸ (ਅਮਰੀਕਾ) (ਨਿਕਲੇਸ਼ ਜੈਨ)- ਗ੍ਰੈਂਡ ਚੈੱਸ ਟੂਰ 2021 ਦੇ ਆਖਰੀ ਤੇ ਫੈਸਲਾਕੁੰਨ ਟੂਰਨਾਮੈਂਟ ਸਿੰਕੀਫੀਲਡ ਕੱਪ ਸ਼ਤਰੰਜ ਦੇ 5ਵੇਂ ਰਾਊਂਡ ਵਿਚ ਨੌਜਵਾਨ ਗ੍ਰੈਂਡ ਮਾਸਟਰ ਜੇਫ੍ਰੀ ਜਿਆਂਗ ਨੇ ਆਪਣੀ ਖੇਡ ਜ਼ਿੰਦਗੀ ਦੀ ਸਭ ਤੋਂ ਵੱਡੀ ਜਿੱਤ ਹਾਸਲ ਕਰਦੇ ਹੋਏ ਵਿਸ਼ਵ ਦੇ ਨੰਬਰ-2 ਸ਼ਤਰੰਜ ਖਿਡਾਰੀ ਯੂ. ਐੱਸ. ਏ . ਦੇ ਹੀ ਫੈਬਿਆਨੋ ਕਰੂਆਨਾ ਨੂੰ ਹਰਾ ਦਿੱਤਾ। ਵਿਸ਼ਵ ਕੱਪ ਤੋਂ ਬਾਅਦ ਕਲਾਸੀਕਲ ਸ਼ਤਰੰਜ ਵਿਚ ਹੇਠਲਾ ਦਰਜਾ ਪ੍ਰਾਪਤ ਖਿਡਾਰੀਆਂ ਵਿਰੁੱਧ ਇਹ ਦੂਜੀ ਹਾਰ ਹੈ।
ਇਹ ਖ਼ਬਰ ਪੜ੍ਹੋ- ਇੰਟਰ ਮਿਲਾਨ ਨੇ ਵੱਡੀ ਜਿੱਤ ਨਾਲ ਸੀਰੀ ਏ ਮੁਹਿੰਮ ਕੀਤੀ ਸ਼ੁਰੂ
ਜੇਫ੍ਰੀ ਨੇ ਸਫੈਦ ਮੋਹਰਿਆਂ ਨਾਲ ਰਾਜਾ ਵਲੋਂ ਘੋੜੇ ਨੂੰ ਕੱਢ ਕੇ ਖੇਡ ਦੀ ਸ਼ੁਰੂਆਤ ਕੀਤੀ ਅਤੇ ਸ਼ਾਨਦਾਰ ਐਂਡਗੇਮ ਵਿਚ 36 ਚਾਲਾਂ ਵਿਚ ਜਿੱਤ ਹਾਸਲ ਕੀਤੀ। 5ਵੇਂ ਰਾਊਂਡ ਵਿਚ ਹਾਰ ਤੋਂ ਬਾਅਦ ਵਾਪਸੀ ਕਰਦੇ ਹੋਏ ਫਰਾਂਸ ਦੇ ਮੈਕਸਿਮ ਲਾਗ੍ਰੇਵ ਨੇ ਯੂ. ਐੱਸ. ਏ. ਦੇ ਸਵੀਰੇਜ ਡੀ ਨੂੰ ਹਰਾਇਆ ਜਦਕਿ ਹੋਰ ਤਿੰਨ ਮੁਕਾਬਲੇ ਡਰਾਅ ਰਹੇ। ਅਜਰਬੈਜਾਨ ਦੇ ਮਮੇਘਾਰੋਵ ਨੇ ਯੂ. ਐੱਸ. ਏ. ਦੇ ਲੇਨੀਅਰ ਡੋਮਿੰਗੇਜ ਨਾਲ, ਰੂਸ ਦੇ ਪੀਟਰ ਸਵੀਡਲਰ ਨੇ ਯੂ. ਐੱਸ. ਏ. ਦੇ ਸੈਮ ਸ਼ੰਕਲੰਦ ਨਾਲ ਅਤੇ ਯੂ. ਐੱਸ. ਏ. ਦੇ ਵੇਸਲੀ ਸੋ ਨੇ ਹੰਗਰੀ ਦੇ ਰਿਚਰਡ ਰਾਪੋਰਟੋ ਨਾਲ ਬਾਜ਼ੀ ਡਰਾਅ ਖੇਡੀ। ਫਿਲਹਾਲ ਪੰਜ ਰਾਊਂਡਾਂ ਤੋਂ ਬਾਅਦ ਵੇਸਲੀ ਸੋ, ਮੈਕਸਿਮ ਲਾਗ੍ਰੇਵ ਤੇ ਲੇਨੀਅਰ ਡੋਮਿੰਗੇਜ 3.5 ਅੰਕ ਬਣਾ ਕੇ ਸਭ ਤੋਂ ਅੱਗੇ ਚੱਲ ਰਹੇ ਹਨ।
ਖ਼ਬਰ ਪੜ੍ਹੋ- ਦਿੱਲੀ ਕੈਪੀਟਲਸ ਦੇ ਖਿਡਾਰੀ ਪਹੁੰਚੇ UAE, ਜਲਦ ਸ਼ੁਰੂ ਕਰਨਗੇ ਅਭਿਆਸ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੇਸੀ ਦੇ ਬਿਨਾਂ ਬਾਰਸੀਲੋਨਾ ਨੇ ਬਿਲਬਾਓ ਨਾਲ ਖੇਡਿਆ ਡਰਾਅ
NEXT STORY