ਸਪੋਰਟਸ ਡੈਸਕ- ਪੈਰਿਸ ਓਲੰਪਿਕ 'ਚ 2 ਮੈਡਲ ਜਿੱਤਣ ਵਾਲੀ ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। 22 ਸਾਲਾ ਮਨੂ ਭਾਕਰ ਨੇ ਖੇਲ ਰਤਨ ਐਵਾਰਡ ਦੇ ਮੁੱਦੇ 'ਤੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਇਸ ਪੂਰੇ ਮਾਮਲੇ 'ਤੇ ਸਪੱਸ਼ਟੀਕਰਨ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਨੂ ਭਾਕਰ ਨੂੰ ਖੇਲ ਰਤਨ ਪੁਰਸਕਾਰ ਲਈ ਨਾਮਜ਼ਦ ਨਹੀਂ ਕੀਤਾ ਗਿਆ ਹੈ। ਇਸ ਪੂਰੇ ਮਾਮਲੇ 'ਤੇ ਮਨੂ ਭਾਕਰ ਦੇ ਪਿਤਾ ਨੇ ਵੀ ਬਿਆਨ ਦਿੱਤਾ ਸੀ, ਜੋ ਮੀਡੀਆ 'ਚ ਕਾਫੀ ਸੁਰਖੀਆਂ ਬਟੋਰੀ ਰਿਹਾ ਹੈ।
ਹੁਣ ਮਨੂ ਭਾਕਰ ਨੇ ਖੁਦ ਅੱਗੇ ਆ ਕੇ ਇਸ 'ਤੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਮਨੂ ਨੇ ਕਿਹਾ ਹੈ ਕਿ ਉਨ੍ਹਾ ਦਾ ਪਹਿਲਾ ਟੀਚਾ ਦੇਸ਼ ਲਈ ਮੈਡਲ ਜਿੱਤਣਾ ਹੈ ਨਾ ਕਿ ਕੋਈ ਐਵਾਰਡ। ਮਨੂ ਨੇ ਕਿਹਾ ਕਿ ਪੁਰਸਕਾਰ ਉਨ੍ਹਾਂ ਲਈ ਪ੍ਰੇਰਣਾ ਤਾਂ ਹੋ ਸਕਦੇ ਹਨ ਪਰ ਟੀਚਾ ਨਹੀਂ।
ਸਟਾਰ ਸ਼ੂਟਰ ਮਨੂ ਨੇ ਆਪਣੀ ਪੋਸਟ 'ਚ ਕੀ ਕਿਹਾ
ਮਨੂ ਭਾਕਰ ਨੇ ਪੋਸਟ 'ਚ ਲਿਖਿਆ, 'ਮੇਰੀ ਖੇਲ ਰਤਨ ਪੁਰਸਕਾਰ ਨਾਮਜ਼ਦਗੀ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਜਿਸ 'ਤੇ ਮੈਂ ਕਹਿਣਾ ਚਾਹਾਂਗੀ ਕਿ ਇਕ ਐਥਲੀਟ ਹੋਣ ਦੇ ਨਾਤੇ ਮੇਰਾ ਕੰਮ ਦੇਸ਼ ਲਈ ਖੇਡਣਾ ਅਤੇ ਪ੍ਰਦਰਸ਼ਨ ਕਰਨਾ ਹੈ। ਪੁਰਸਕਾਰ ਜਾਂ ਕੋਈ ਸਨਮਾਨ ਮੈਨੂੰ ਉਤਸ਼ਾਹਿਤ ਕਰਦੇ ਹਨ ਪਰ ਇਹ ਮੇਰੇ ਟੀਚੇ ਨਹੀਂ ਹਨ।'
ਉਨ੍ਹਾਂ ਕਿਹਾ, 'ਮੈਨੂੰ ਲੱਗਦਾ ਹੈ ਕਿ ਨਾਮਜ਼ਦਗੀ ਦੇ ਸਮੇਂ ਮੇਰੇ ਕੋਲੋਂ ਕੋਈ ਗਲਤੀ ਹੋਈ ਸੀ, ਜਿਸ ਨੂੰ ਮੈਂ ਸੁਧਾਰ ਲਿਆ ਹੈ। ਮੈਨੂੰ ਪੁਰਸਕਾਰ ਮਿਲੇ ਜਾਂ ਨਾ ਮਿਲੇ, ਮੈਂ ਦੇਸ਼ ਲਈ ਵੱਧ ਤੋਂ ਵੱਧ ਮੈਡਲ ਜਿੱਤਣ ਦੀ ਕੋਸ਼ਿਸ਼ ਕਰਦੀ ਰਹਾਂਗੀ। ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇਸ ਮਾਮਲੇ 'ਤੇ ਹੋਰ ਗੱਲ ਨਾ ਕਰੋ।'
ਕ੍ਰਿਕਟਰ ਵਿਨੋਦ ਕਾਂਬਲੀ ਦੀ ਸਿਹਤ 'ਚ ਸੁਧਾਰ
NEXT STORY