ਨਵੀਂ ਦਿੱਲੀ— ਨੌਜਵਾਨ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਤੇ ਸੌਰਭ ਚੌਧਰੀ ਨੇ ਤਾਈਪੇ ਦੇ ਤਾਓਯੁਆਨ ਵਿਚ ਚੱਲ ਰਹੀ 12ਵੀਂ ਏਸ਼ੀਆ ਏਅਰਗੰਨ ਚੈਂਪੀਅਨਸ਼ਿਪ ਵਿਚ ਆਪਣਾ ਦਬਦਬਾ ਬਰਕਰਾਰ ਰੱਖਦੇ ਹੋਏ ਸ਼ੁੱਕਰਵਾਰ ਨੂੰ ਆਪਣੀਆਂ-ਆਪਣੀਆਂ ਪ੍ਰਤੀਯੋਗਿਤਾਵਾਂ ਵਿਚ ਦੂਜੇ ਸੋਨ ਤਮਗੇ ਆਪਣੇ ਨਾਂ ਕਰ ਲਏ।
ਮਨੂ ਨੂੰ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ ਵਿਚ ਸੋਨਾ ਮਿਲਿਆ, ਜਦਕਿ ਇਸ ਤੋਂ ਪਹਿਲਾਂ ਪੁਰਸ਼ਾਂ ਦੀ ਇਸ ਪ੍ਰਤੀਯੋਗਿਤਾ ਵਿਚ ਸੌਰਭ ਨੂੰ ਟੀਮ ਪ੍ਰਤੀਯੋਗਿਤਾ ਦਾ ਸੋਨ ਤਮਗਾ ਮਿਲਿਆ। ਭਾਰਤ ਦੇ ਅਭਿਸ਼ੇਕ ਵਰਮਾ ਨੂੰ 10 ਮੀਟਰ ਏਅਰ ਪਿਸਟਲ ਪੁਰਸ਼ ਪ੍ਰਤੀਯੋਗਿਤਾ ਵਿਚ ਚਾਂਦੀ ਤਮਗਾ ਮਿਲਿਆ।
ਹਾਲਾਂਕਿ ਉਹ ਮਿਕਸਡ ਟੀਮ ਪ੍ਰਤੀਯੋਗਿਤਾ ਵਿਚ ਤਮਗੇ ਤੋਂ ਖੁੰਝ ਗਿਆ। ਮਹਿਲਾ ਪਿਸਟਲ ਟੀਮ ਨੇ ਕਾਂਸੀ ਤਮਗੇ ਨਾਲ ਭਾਰਤ ਦੀ ਝੋਲੀ ਵਿਚ ਤਮਗਿਆਂ ਦੀ ਗਿਣਤੀ ਵਧਾਈ, ਜਿਸ ਦੇ ਨਾਲ ਹੁਣ ਭਾਰਤ ਦੇ 5 ਸੋਨ, 3 ਚਾਂਦੀ ਤੇ 1 ਕਾਂਸੀ ਸਮੇਤ ਤੀਜੇ ਦਿਨ ਤਕ ਕੁਲ 9 ਤਮਗੇ ਹੋ ਗਏ ਹਨ।
ਗੋਂਜ਼ਾਲੋ ਹਿਗੁਏਨ ਨੇ ਅੰਤਰਾਸ਼ਟਰੀ ਫੁੱਟਬਾਲ ਨੂੰ ਕਿਹਾ ਅਲਵਿਦਾ
NEXT STORY