ਨਵੀਂ ਦਿੱਲੀ : ਦਿੱਲੀ ਕੈਪੀਟਲਸ ਦੇ ਹਰਫਨਮੌਲਾ ਮਾਰਕਸ ਸਟੋਇੰਸ ਨੇ ਇੱਕ ਵਾਰ ਫਿਰ ਆਪਣੀ ਟੀਮ ਲਈ ਬਿਹਤਰੀਨ ਪਾਰੀ ਖੇਡੀ ਅਤੇ ਸੈਸ਼ਨ ਦੀ ਪੰਜਵੀਂ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ। ਸਟੋਇੰਸ ਇਸ ਤੋਂ ਪਹਿਲਾਂ ਵੀ ਸੈਸ਼ਨ 'ਚ 20 ਗੇਂਦਾਂ 'ਚ ਅਰਧ ਸੈਂਕੜਾ ਲਗਾ ਚੁੱਕੇ ਹਨ। ਫਿਲਹਾਲ, ਬੈਂਗਲੁਰੂ ਖ਼ਿਲਾਫ਼ ਖੇਡੇ ਗਏ ਮੈਚ 'ਚ ਉਨ੍ਹਾਂ ਦੇ ਬੱਲੇ ਤੋਂ 6 ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 26 ਗੇਂਦਾਂ 'ਚ 53 ਦੌੜਾਂ ਨਿਕਲੀਆਂ। ਸਟੋਇੰਸ ਇਸ ਸੈਸ਼ਨ ਦੌਰਾਨ ਸ਼ਾਨਦਾਰ ਟਚ 'ਚ ਵੀ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਸਟ੍ਰਾਈਕ ਰੇਟ 198 ਦੇ ਕਰੀਬ ਹੈ।
ਯੂ.ਏ.ਈ. 'ਚ ਸਭ ਤੋਂ ਤੇਜ਼ ਆਈ.ਪੀ.ਐੱਲ.-50
ਸੰਜੂ ਸੈਮਸਨ - 19 ਗੇਂਦ (ਰਾਜਸਥਾਨ)
ਡੇਵਿਡ ਮਿਲਰ - 19 ਗੇਂਦ (ਪੰਜਾਬ)
ਮਾਰਕਸ ਸਟੋਇੰਸ - 20 ਗੇਂਦ (ਦਿੱਲੀ)
ਗਲੇਨ ਮੈਕਸਵੇਲ - 21 ਗੇਂਦ (ਪੰਜਾਬ)
ਮਾਰਕਸ ਸਟੋਇੰਸ - 24 ਗੇਂਦ (ਦਿੱਲੀ)
ਗਲੇਨ ਮੈਕਸਵੇਲ - 25 ਗੇਂਦ (ਪੰਜਾਬ)
ਸੈਸ਼ਨ 'ਚ ਸਭ ਤੋਂ ਜ਼ਿਆਦਾ ਸਟ੍ਰਾਈਕ ਰੇਟ
208 ਕੈਰੋਨ ਪੋਲਾਰਡ, ਮੁੰਬਈ
198 ਸੰਜੂ ਸੈਮਸਨ, ਰਾਜਸਥਾਨ
198 ਮਾਰਕਸ ਸਟੋਇੰਸ, ਦਿੱਲੀ
178 ਏ.ਬੀ. ਡੀਵਿਲੀਅਰਜ਼, ਬੈਂਗਲੁਰੂ
165 ਰਾਹੁਲ ਤਵੇਤੀਆ, ਰਾਜਸਥਾਨ
ਦੱਸ ਦਈਏ ਕਿ ਆਸਟੇਰਲੀਆ ਦੇ 31 ਸਾਲਾ ਸਟੋਇੰਸ ਟੀ-20 ਕ੍ਰਿਕਟ ਦੇ ਧਾਕੜ ਕ੍ਰਿਕਟਰ ਹਨ। ਉਹ ਹੁਣ ਤੱਕ 121 ਟੀ-20 ਮੈਚ ਖੇਡ ਚੁੱਕੇ ਹਨ ਜਿਸ 'ਚ ਉਨ੍ਹਾਂ ਦੇ ਨਾਮ 2584 ਦੌੜਾਂ ਦਰਜ ਹਨ ਜਦੋਂ ਕਿ ਉਹ 65 ਵਿਕਟਾਂ ਕੱਢਣ 'ਚ ਵੀ ਸਫਲ ਹੋਏ ਹਨ। ਦਿੱਲੀ ਟੀਮ ਨੇ ਉਨ੍ਹਾਂ ਨੂੰ ਭਾਰੀ ਭਰਕਮ ਰਕਮ ਦੇ ਕੇ ਆਪਣੇ ਨਾਲ ਜੋੜਿਆ ਹੈ। ਸਟੋਇੰਸ ਆਸਟਰੇਲੀਆ ਦੀ ਬਿੱਗ ਬੈਸ਼ ਲੀਗ ਦੇ ਵੀ ਵੱਡੇ ਖਿਡਾਰੀ ਹਨ।
ਟੀ20 ਕ੍ਰਿਕਟ 'ਚ ਵਿਰਾਟ ਦੀਆਂ 9 ਹਜ਼ਾਰ ਦੌੜਾਂ ਪੂਰੀਆਂ, ਓਵਰਆਲ ਬਣੇ 7ਵੇਂ ਖਿਡਾਰੀ
NEXT STORY