ਦੁਬਈ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਦਿੱਲੀ ਕੈਪੀਟਲਸ ਵਿਰੁੱਧ ਦੁਬਈ ਦੇ ਮੈਦਾਨ 'ਤੇ ਖੇਡੇ ਗਏ ਮੈਚ 'ਚ ਜਿਵੇਂ ਹੀ 10 ਦੌੜਾਂ ਦਾ ਅੰਕੜਾ ਪਾਰ ਕੀਤਾ ਤਾਂ ਟੀ-20 ਕ੍ਰਿਕਟ 'ਚ 9 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਕੋਹਲੀ ਇਸ ਦੇ ਨਾਲ ਓਵਰ ਆਲ ਕ੍ਰਿਕਟਰਾਂ ਦੀ ਸੂਚੀ 'ਚ 7ਵੇਂ ਸਥਾਨ 'ਤੇ ਆ ਗਏ ਹਨ। ਕੋਹਲੀ ਦੀ ਸਭ ਤੋਂ ਵਧੀਆ ਗੱਲ ਹੈ ਕਿ ਉਨ੍ਹਾਂ ਨੇ 9 ਹਜ਼ਾਰ ਦੌੜਾਂ ਬਣਾਉਣ ਦੇ ਲਈ ਦੂਜੀ ਸਭ ਤੋਂ ਘੱਟ ਪਾਰੀਆਂ ਖੇਡੀਆਂ ਹਨ। ਕੋਹਲੀ ਨੇ ਇਹ ਰਿਕਾਰਡ 270 ਪਾਰੀਆਂ 'ਚ ਬਣਾਇਆ, ਜਦਕਿ ਕ੍ਰਿਸ ਗੇਲ 249 ਪਾਰੀਆਂ ਦੇ ਨਾਲ ਪਹਿਲੇ ਨੰਬਰ 'ਤੇ ਬਣੇ ਹੋਏ ਹਨ। ਦੇਖੋ ਕੋਹਲੀ ਵਲੋਂ ਬਣਾਏ ਗਏ ਰਿਕਾਰਡ-

ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ
13296 ਕ੍ਰਿਸ ਗੇਲ
10370 ਕਿਰੋਨ ਪੋਲਾਰਡ
9926 ਸ਼ੋਏਬ ਮਲਿਕ
9922 ਬ੍ਰੈਂਡਨ ਮੈਕੁਲਮ
9451 ਡੇਵਿਡ ਵਾਰਨਰ
9148 ਅਰੋਨ ਫਿੰਚ
9000 ਵਿਰਾਟ ਕੋਹਲੀ (10 ਦੌੜਾਂ ਬਣਾਉਂਦੇ ਹੀ)

9000 ਟੀ-20 ਦੌੜਾਂ ਦੇ ਲਈ ਖੇਡੀਆਂ ਗਈਆਂ ਪਾਰੀਆਂ
249 ਕ੍ਰਿਸ ਗੇਲ
270 ਵਿਰਾਟ ਕੋਹਲੀ
273 ਡੇਵਿਡ ਵਾਰਨਰ
281 ਅਰੋਨ ਫਿੰਚ
325 ਬ੍ਰੈਂਡਨ ਮੈਕੁਲਮ
335 ਸ਼ੋਏਬ ਮਲਿਕ
414 ਕਿਰੋਨ ਪੋਲਾਰਡ
RCB vs DC : ਕੋਹਲੀ ਨੇ ਕੀਤੀ ਕੋਵਿਡ-19 ਪ੍ਰੋਟੋਕਾਲ ਦੀ ਉਲੰਘਣਾ, ਗੇਂਦ 'ਤੇ ਲਗਾਈ ਲਾਰ
NEXT STORY