ਗੁਹਾਟੀ— 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਇੰਡੀਆ ਓਪਨ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ਦੇ ਦੂਜੇ ਗੇੜ ਦੇ ਸੈਮੀਫਾਈਨਲ ਮੁਕਾਬਲੇ ਵਿਚ ਹਮਵਤਨ ਤੇ ਏਸ਼ੀਅਨ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਨਿਖਿਤ ਜਰੀਨ ਨਾਲ 51 ਕਿ. ਗ੍ਰਾ. ਸ਼੍ਰੇਣੀ ਵਿਚ ਭਿੜੇਗੀ। ਟੂਰਨਾਮੈਂਟ ਦੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਮੰਗਲਵਾਰ ਨੂੰ ਮੈਰੀਕਾਮ ਨੇ ਬਿਨਾਂ ਸਮਾਂ ਗੁਆਏ ਨੇਪਾਲ ਦੀ ਮਾਲਾ ਰਾਏ ਨੂੰ 5-0 ਨਾਲ ਹਰਾ ਕੇ ਆਖਰੀ-4 ਵਿਚ ਪ੍ਰਵੇਸ਼ ਕੀਤਾ। ਨਿਖਿਤ ਜਰੀਨ ਨੇ ਵੀ ਆਪਣੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਸ਼ਾਨਦਾਰ ਖੇਡ ਦਿਖਾਉਂਦਿਆਂ ਹਮਵਨਤ ਅਨਾਮਿਕਾ ਨੂੰ ਆਸਾਨੀ ਨਾਲ 5-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਬਣਾ ਲਈ।
ਇਸ ਵਿਚਾਲੇ ਮੰਜੂ ਰਾਨੀ, ਸੋਨਿਕਾ ਤੇ ਕਲਾਵਤੀ ਨੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ ਜਿਸ ਨਾਲ ਭਾਰਤ ਮੁਕਾਬਲੇ 'ਚ 15 ਤਮਗੇ ਪੱਕੇ ਹੋ ਗਏ ਹਨ। ਮੋਨਿਕਾ ਨੇ ਥਾਈਲੈਂਡ ਦੀ ਅਪਾਰੋਰਨ ਇੰਟੋਨਗੀਸੀ ਨੂੰ 5-0 ਨਾਲ ਹਰਾਉਂਦੇ ਹੋਏ ਆਪਣੇ ਲਈ ਘੱਟ ਤੋਂ ਘੱਟ ਕਾਂਸੀ ਤਮਗਾ ਪੱਕਾ ਕਰ ਲਿਆ ਹੈ। ਕਲਾਵਤੀ ਨੇ ਵੀ ਭੂਟਾਨ ਦੀ ਤਾਨਦਿਨ ਲਾਮੋ 'ਤੇ ਆਰ. ਐੱਸ. ਸੀ. ਦੇ ਆਧਾਰ 'ਤੇ ਜਿੱਤ ਹਾਸਲ ਕੀਤੀ ਜਦਕਿ ਨੀਤੂ ਨੂੰ ਸਾਬਕਾ ਵਿਸ਼ਵ ਚੈਂਪੀਅਨ ਫਿਲਪਿਲੀਂਸ ਦੀ ਜੋਸੀ ਗਾਬੂਕੋ ਦੇ ਹੱਥੋਂ 0-5 ਨਾਲ ਹਾਰ ਮਿਲੀ। ਭਾਰਤ ਦੇ 10 ਮੁੱਕੇਬਾਜ਼ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਤਮਗੇ ਪੱਕੇ ਕਰ ਚੁੱਕੇ ਹਨ।
ਭਾਰਤੀ ਜੂਨੀਅਰ ਸਾਈਕਲਿਸਟ ਨਕਦ ਇਨਾਮਾਂ ਨਾਲ ਸਨਮਾਨਿਤ
NEXT STORY