ਨਵੀਂ ਦਿੱਲੀ : ਭਾਰਤੀ ਮੁੱਕੇਬਾਜ਼ ਮਹਾਸੰਘ ਦੇ ਪ੍ਰਧਾਨ ਅਜੇ ਸਿੰਘ ਨੇ ਭਾਰਤੀ ਖੇਡ ਅਥਾਰਟੀ (ਸਾਈ) ਦੀ ਜਨਰਲ ਡਾਇਰੈਕਟਰ ਨੀਲਮ ਕਪੂਰ ਦੀ ਮੌਜੂਦਗੀ ਵਿਚ ਬੁੱਧਵਾਰ ਨੂੰ ਆਈ. ਜੀ. ਸਟੇਡੀਅਮ ਵਿਚ ਵਿਸ਼ਵ ਚੈਂਪੀਅਨਸ਼ਿਪ ਦਾ ਲੋਗੋ ਅਤੇ ਗੀਤ ਲਾਂਚ ਕਰਦਿਆਂ ਇਹ ਐਲਾਨ ਕੀਤਾ। ਇਸ ਮੌਕੇ 'ਤੇ ਮੈਰੀਕਾਮ ਦੇ ਨਾਲ-ਨਾਲ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੇ ਹੋਰ ਸਾਰੇ ਭਾਰਤੀ ਮੁੱਕੇਬਾਜ਼ਾਂ, ਕੋਚ ਅਤੇ ਸਪੋਰਟਸ ਸਟਾਫ ਵੀ ਮੌਜੂਦ ਸੀ। ਮੈਰੀਕਾਮ 5ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਚੁੱਕੀ ਹੈ ਅਤੇ 2014 ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਵੀ ਹੈ। ਉਸ ਨੂੰ ਚੈਂਪੀਅਨਸ਼ਿਪ ਦੇ 10ਵੇਂ ਸੈਸ਼ਨ ਲਈ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਉਹ ਆਪਣੇ ਘਰ ਵਿਚ ਦੂਜੀ ਵਾਰ ਆਯੋਜਿਤ ਹੋ ਰਹੀ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਦੇ ਇਰਾਦੇ ਨਾਲ ਉਤਰੇਗੀ।

ਭਾਰਤ ਨੇ 2006 ਵਿਚ ਵਿਸ਼ਵ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਸੀ ਅਤੇ ਹੁਣ ਉਸ ਨੇ 4 ਸੋਨ ਤਮਗੇ ਜਿੱਤ ਕੇ ਟੀਮ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ ਸੀ। ਮੈਰੀਕਾਮ ਨੇ ਆਪਣੇ ਲਈ ਇਸ ਨੂੰ ਇਕ ਸ਼ਾਨਦਾਰ ਪਲ ਦੱਸਦੇ ਹੋਏ ਕਿਹਾ, ''ਮੈਂ ਮੁੱਕੇਬਾਜ਼ੀ ਸੰਘ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਮੈਨੂੰ ਬ੍ਰਾਂਡ ਅੰਬੈਸਡਰ ਚੁਣਿਆ ਹੈ। ਮੇਰੇ ਲਈ ਇਹ ਵੱਡਾ ਸਵਾਲ ਹੈ। ਅਸੀਂ ਇਸ ਸਮੇਂ ਕਾਫੀ ਮਜ਼ਬੂਤ ਹਾਂ ਅਤੇ ਵਿਸ਼ਵ ਚੈਂਪੀਅਨਸ਼ਿਵ ਵਿਚ ਚੰਗਾ ਪ੍ਰਦਰਸ਼ਨ ਕਰਨ ਅਤੇ ਦੇਸ਼ ਲਈ ਸੋਨ ਤਮਗਾ ਜਿੱਤਣ ਲਈ ਤਿਆਰ ਹਾਂ।
ਪਾਕਿ ਬੋਰਡ ਦੇ ਪ੍ਰਧਾਨ ਮੋਹਸਿਨ ਨੇ ਸਰਫਰਾਜ਼ ਨੂੰ ਟੈਸਟ ਕਪਤਾਨੀ ਤੋਂ ਹਟਾਉਣ ਦੀ ਕੀਤੀ ਸਿਫਾਰਿਸ਼
NEXT STORY