ਲੰਡਨ– ਭਾਰਤ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਪਹਿਲੀ ਪਾਰੀ ਵਿਚ ਰਿਸ਼ਭ ਪੰਤ ਦੇ ਆਊਟ ਹੋਣ ਤੇ ਦੂਜੀ ਪਾਰੀ ਵਿਚ ਕਰੁਣ ਨਾਇਰ ਦੇ ਆਊਟ ਹੋਣ ਨਾਲ ਲਾਰਡਸ ਵਿਚ ਖੇਡੇ ਗਏ ਤੀਜੇ ਟੈਸਟ ਮੈਚ ਵਿਚ ਇੰਗਲੈਂਡ ਲਈ ਜਿੱਤ ਦਾ ਰਸਤਾ ਖੁੱਲ੍ਹ ਗਿਆ ਸੀ।
ਸ਼ਾਸਤਰੀ ਨੇ ਕਿਹਾ, ‘‘ਇਸ ਟੈਸਟ ਮੈਚ ਵਿਚ ਮੇਰੇ ਲਈ ਪਹਿਲਾ ਟਰਨਿੰਗ ਪੁਆਇੰਟ ਰਿਸ਼ਭ ਪੰਤ ਦਾ ਆਊਟ ਹੋਣਾ (ਪਹਿਲੀ ਪਾਰੀ ਵਿਚ) ਸੀ।’’
ਸ਼ਾਸਤਰੀ ਨੇ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਦੀ ਸਮਝਦਾਰੀ ਦੀ ਸ਼ਲਾਘਾ ਕੀਤੀ, ਜਿਸ ਨੇ ਤੀਜੇ ਦਿਨ ਲੰਚ ਦੇ ਸਮੇਂ ਪੰਤ ਨੂੰ 74 ਦੌੜਾਂ ’ਤੇ ਰਨ ਆਊਟ ਕੀਤਾ।
ਕਰੁਣ ਨਾਇਰ ਤੇ ਕੇ. ਐੱਲ. ਰਾਹੁਲ ਨੇ ਚੌਥੇ ਦਿਨ ਦੂਜੀ ਪਾਰੀ ਵਿਚ ਭਾਰਤ ਦਾ ਸਕੋਰ 1 ਵਿਕਟ ’ਤੇ 41 ਦੌੜਾਂ ਤੱਕ ਪਹੁੰਚਾਇਆ ਸੀ ਪਰ ਤੇਜ਼ ਗੇਂਦਬਾਜ਼ ਬ੍ਰਾਇਡਨ ਕਾਰਸ ਦੀ ਗੇਂਦ ’ਤੇ ਕਰੁਣ ਨੇ ਕੋਈ ਸ਼ਾਟ ਨਹੀਂ ਖੇਡੀ ਤੇ ਐੱਲ. ਬੀ. ਡਬਲਯੂ. ਆਊਟ ਕਰਾਰ ਦੇ ਦਿੱਤਾ ਗਿਆ। ਇਸ ਨਾਲ ਭਾਰਤੀ ਪਾਰੀ ਲੜਖੜਾ ਗਈ ਤੇ ਇੰਗਲੈਂਡ ਨੂੰ ਵਾਪਸੀ ਕਰਨ ਦਾ ਮੌਕਾ ਮਿਲ ਗਿਆ।
ਜਡੇਜਾ ਇੰਗਲੈਂਡ ’ਚ 1000 ਦੌੜਾਂ ਪੂਰੀਆਂ ਕਰਨ ਦੇ ਨੇੜੇ
NEXT STORY