ਨਵੀਂ ਦਿੱਲੀ—ਆਸਟ੍ਰੇਲੀਆ ਦੇ ਓਪਨਰ ਮੈਥਿਊ ਰੇਨਸ਼ਾਅ ਦੁਬਈ 'ਚ ਪਾਕਿਸਤਾਨ ਏ ਖਿਲਾਫ ਖੇਡੇ ਜਾ ਰਹੇ ਪ੍ਰੈਕਟਿਸ ਮੈਚ ਦੌਰਾਨ ਜ਼ਖਮੀ ਹੋ ਗਏ। ਮੈਥਿਊ ਰੇਨਸ਼ਾਅ ਸ਼ਾਟ ਲੈੱਗ 'ਤੇ ਫੀਲਡਿੰਗ ਕਰ ਰਹੇ ਸਨ ਅਤੇ ਇਸੇ ਦੌਰਾਨ ਆਬਿਲ ਅਲੀ ਦਾ ਇਕ ਸ਼ਾਟ ਸਿੱਧਾ ਉਨ੍ਹਾਂ ਦੇ ਸਿਰ 'ਤੇ ਲੱਗਾ। ਰੇਨਸ਼ਾਅ ਨੇ ਹੈਲਮੈਂਟ ਜ਼ਰੂਰ ਪਹਿਣਿਆ ਹੋਇਆ ਸੀ ਪਰ ਇਸ ਦੇ ਬਾਵਜੂਦ ਇਸ ਆਸਟ੍ਰੇਲੀਆਈ ਖਿਡਾਰੀ ਨੂੰ ਮੈਦਾਨ ਤੋਂ ਬਾਹਰ ਲੈ ਜਾਇਆ ਗਿਆ। ਸਿਰ 'ਤੇ ਗੇਂਦ ਲੱਗਣ ਤੋਂ ਬਾਅਦ ਆਸਟ੍ਰੇਲੀਆ ਕ੍ਰਿਕਟ ਟੀਮ ਨੇ ਰੇਨਸ਼ਾਅ ਨੂੰ ਬੱਲੇਬਾਜ਼ੀ ਲਈ ਵੀ ਨਹੀਂ ਉਤਾਰਿਆ ਅਤੇ ਉਨ੍ਹਾਂ ਦੀ ਜਗ੍ਹਾ ਮਾਨਰਸ ਲਾਬੁਨਸ਼ੇਨ ਨੂੰ ਮੌਕਾ ਦਿੱਤਾ।

ਮੈਥਿਊ ਰੇਨਸ਼ਾਅ ਨੂੰ ਕੋਈ ਸੱਟ ਤਾਂ ਨਹੀਂ ਲੱਗੀ ਪਰ ਆਸਟ੍ਰੇਲੀਆ ਦੇ ਸਪੋਰਟਸ ਸਟਾਫ ਦੀਆਂ ਨਜ਼ਰਾਂ ਹਨ, ਕਿਉਂ ਕਿ ਸਿਰ 'ਤੇ ਗੇਂਦ ਲੱਗਣ ਦਾ ਅਸਰ ਕਾਫੀ ਸਮੇਂ ਬਾਅਦ ਵੀ ਹੁੰਦਾ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਰੇਨਸ਼ਾਅ ਨੂੰ ਕੋਈ ਦਿੱਕਤ ਨਹੀਂ ਹੈ, ਉਹ ਫਿੱਟ ਹੈ ਅਤੇ ਪਾਕਿਸਤਾਨ ਖਿਲਾਫ ਪਹਿਲਾਂ ਟੈਸਟ ਉਹ ਖੇਡਦੇ ਦਿਖੇ। ਚਾਹੀ ਹੀ ਰੇਨਸ਼ਾਅ ਪਾਕਿਸਤਾਨ ਖਿਲਾਫ ਬੱਲੇਬਾਜ਼ੀ ਕਰਦੇ ਨਹੀਂ ਦਿਖੇ ਪਰ ਉਹ ਮੈਚ ਦੌਰਾਨ ਕੈਮਰਾਮੈਨ ਬਣ ਗਏ। ਕੈਮਰਿਆਂ ਨਾਲ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਹੈ।
BCCI ਜਲਦ ਹੀ ਟੀਮ ਇੰਡੀਆ 'ਚ ਸ਼ਾਮਲ ਕਰ ਸਕਦੀ ਹੈ ਨਵਾਂ ਮੈਂਬਰ
NEXT STORY