ਨਵੀਂ ਦਿੱਲੀ— ਨੀਦਰਲੈਂਡ ਦੇ ਮੁੱਖ ਕੋਚ ਮੈਕਸ ਕੈਡਲਸ ਨੂੰ ਐੱਫ. ਆਈ. ਐੱਚ. ਪ੍ਰੋ ਲੀਗ ਦੇ ਦੂਜੇ ਸੈਸ਼ਨ 'ਚ ਭਾਰਤੀ ਹਾਕੀ ਟੀਮ ਤੋਂ ਸਖਤ ਟੱਕਰ ਮਿਲਣ ਦੀ ਉਮੀਦ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਅੱਠ ਵਾਰ ਦੇ ਓਲੰਪਿਕ ਚੈਂਪੀਅਨ ਦਾ ਉਸ ਦੀ ਸਰਜ਼ਮੀਂ 'ਤੇ ਸਾਹਮਣਾ ਕਰਨਾ ਹਮੇਸ਼ਾ ਮੁਸ਼ਕਲ ਹੁੰਦਾ ਹੈ। ਪ੍ਰੋ ਲੀਗ ਦੇ ਪਹਿਲੇ ਸੈਸ਼ਨ ਤੋਂ ਬਾਹਰ ਰਹਿਣ ਵਾਲਾ ਭਾਰਤ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਨਿਊਜ਼ੀਲੈਂਡ ਖਿਲਾਫ 18 ਅਤੇ 19 ਜਨਵਰੀ ਨੂੰ ਇਸ ਪ੍ਰਤੀਯੋਗਿਤਾ 'ਚ ਡੈਬਿਊ ਕਰੇਗਾ। ਕੈਡਲਸ ਨੇ ਇਸ ਪ੍ਰਤੀਯੋਗਿਤਾ 'ਚ ਚੰਗੀ ਸ਼ੁਰੂਆਤ ਦੇ ਮਹੱਤਵ 'ਤੇ ਜ਼ੋਰ ਦਿੱਤਾ ਜਿੱਥੇ ਟੀਮ ਪਿਛਲੇ ਸਾਲ ਚੈਂਪੀਅਨ ਆਸਟਰੇਲੀਆ ਅਤੇ ਬੈਲਜੀਅਮ ਦੇ ਬਾਅਦ ਤੀਜੇ ਸਥਾਨ 'ਤੇ ਰਹੀ ਸੀ।
ICC T-20 Ranking : ਰਾਹੁਲ ਚੋਟੀ ਦੇ ਭਾਰਤੀ ਬੱਲੇਬਾਜ਼, ਕੋਹਲੀ ਵੀ ਅੱਗੇ ਵਧੇ
NEXT STORY