ਦੁਬਈ- ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਆਈ. ਪੀ. ਐੱਲ. 'ਚ ਖਰਾਬ ਸ਼ੁਰੂਆਤ ਤੋਂ ਬਾਅਦ ਲਗਾਤਾਰ ਪੰਜ ਮੈਚ ਜਿੱਤ ਕੇ ਵਾਪਸ ਲੈਅ 'ਚ ਆ ਗਈ ਹੈ ਪਰ ਟੀਮ ਦੇ ਸਟਾਰ ਖਿਡਾਰੀ ਗਲੇਨ ਮੈਕਸਵੈੱਲ ਇਸ ਸੀਜ਼ਨ 'ਚ ਕੁਝ ਖਾਸ ਪ੍ਰਦਰਸ਼ਨ ਨਹੀਂ ਦਿਖਾ ਸਕੇ ਹਨ। ਉਨ੍ਹਾਂ ਨੂੰ ਆਪਣੀ ਖਰਾਬ ਬੱਲੇਬਾਜ਼ੀ ਦੇ ਕਾਰਨ ਕਈ ਬਾਰ ਸੋਸ਼ਲ ਮੀਡੀਆ 'ਤੇ ਟਰੋਲ ਵੀ ਹੋਣਾ ਪਿਆ ਹੈ। ਇਸ ਦੌਰਾਨ ਇਕ ਫੈਨ ਨੇ ਮੈਕਸਵੈੱਲ ਤੋਂ ਪੁੱਛਿਆ ਕਿ ਤੁਸੀਂ ਵੱਡੀ ਪਾਰੀ ਕਦੋ ਖੇਡ ਰਹੋ ਹੋ। ਇਸਦਾ ਜਵਾਬ ਮੈਕਸਵੈੱਲ ਨੇ ਬਹੁਤ ਹੀ ਮਜ਼ੇਦਾਰ ਅੰਦਾਜ਼ 'ਚ ਦਿੱਤਾ।
ਸੋਸ਼ਲ ਮੀਡੀਆ 'ਤੇ ਆਪਣੇ ਫੈਨ ਦਾ ਜਵਾਬ ਦਿੰਦੇ ਹੋਏ ਮੈਕਸਵੈੱਲ ਨੇ ਲਿਖਿਆ ਕਿ ਅਸੀਂ ਜਿੱਤ ਦਾ ਫਾਰਮੂਲਾ ਕਿਉਂ ਬਦਲੀਏ? ਮੈਕਸਵੈੱਲ ਦਾ ਕਹਿਣ ਦਾ ਭਾਵ ਇਹ ਕਿ ਜਦੋ ਤੱਕ ਉਸਦਾ ਬੱਲਾ ਦੌੜਾਂ ਨਹੀਂ ਬਣਾ ਰਿਹਾ ਉਸਦੀ ਟੀਮ ਕਿੰਗਜ਼ ਇਲੈਵਨ ਪੰਜਾਬ ਟੀਮ ਮੈਚ ਜਿੱਤ ਰਹੀ ਹੈ ਅਤੇ ਟੀਮ ਦੇ ਜਿੱਤਣ ਦੇ ਪਿੱਛੇ ਦਾ ਕਾਰਨ ਇਹੀ ਹੈ।
ਜ਼ਿਕਰਯੋਗ ਹੈ ਕਿ ਇਸ ਸੀਜ਼ਨ 'ਚ ਮੈਕਸਵੈੱਲ ਦਾ ਬੱਲਾ ਪੂਰੀ ਤਰ੍ਹਾਂ ਨਾਲ ਸ਼ਾਂਤ ਰਿਹਾ ਹੈ। ਉਹ ਇਕ ਵੱਡੀ ਪਾਰੀ ਖੇਡਣਾ ਚਾਹੁੰਦੇ ਹਨ। ਮੈਚ ਦੇ ਦੌਰਾਨ ਉਹ ਬੱਲੇਬਾਜ਼ੀ 'ਚ ਬਹੁਤ ਸੰਘਰਸ਼ ਕਰਦੇ ਵੀ ਦਿਖੇ ਹਨ। ਉਨ੍ਹਾਂ ਨੇ ਇਸ ਆਈ. ਪੀ. ਐੱਲ. ਸੀਜ਼ਨ 'ਚ ਆਪਣੀ ਪਿਛਲੀ 10 ਪਾਰੀਆਂ 'ਚ 1, 5, 13, 11, 11, 7, 10, 0, 32 ਅਤੇ 12 ਦੌੜਾਂ ਬਣਾਈਆਂ ਹਨ, ਜਿਸ 'ਚ ਉਸਦਾ ਟਾਪ ਸਕੋਰ 32 ਹੈ।
ਨਾਰਾਇਣ ਨੇ ਟੀ20 ਕ੍ਰਿਕਟ 'ਚ ਕੀਤਾ ਕਮਾਲ, ਰੋਹਿਤ ਨੂੰ ਵੀ ਛੱਡਿਆ ਪਿੱਛੇ
NEXT STORY