ਦੁਬਈ- ਆਈ. ਪੀ. ਐੱਲ. 2020 ਦੇ 49ਵੇਂ ਮੈਚ 'ਚ ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਪਹਿਲੇ ਵਿਕਟ ਦੇ ਲਈ ਸ਼ੁਭਮਨ ਗਿੱਲ ਤੇ ਨਿਤਿਸ਼ ਰਾਣਾ ਨੇ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਪਹਿਲੇ ਵਿਕਟ ਦੇ ਰੂਪ 'ਚ ਸ਼ੁਭਮਨ ਗਿੱਲ ਆਊਟ ਹੋਏ ਤਾਂ ਅਗਲੇ ਹੀ ਓਵਰ 'ਚ ਸੁਨੀਲ ਨਾਰਾਇਣ ਕੇਵਲ 7 ਦੌੜਾਂ ਬਣਾ ਕੇ ਮਿਚੇਲ ਸੇਂਟਨਰ ਦਾ ਸ਼ਿਕਾਰ ਬਣੇ। ਸੁਨੀਲ ਭਾਵੇ ਹੀ ਬੱਲੇਬਾਜ਼ੀ ਨਾਲ ਕਮਾਲ ਨਹੀਂ ਕਰ ਰਹੇ ਪਰ ਟੀ-20 ਕ੍ਰਿਕਟ 'ਚ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਸੁਨੀਲ ਨੇ 350 ਟੀ-20 ਮੈਚ ਖੇਡਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਟੀ-20 ਕ੍ਰਿਕਟ 'ਚ ਸੁਨੀਲ ਨਾਰਾਇਣ 350 ਮੈਚ ਜਾਂ ਉਸ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਦੁਨੀਆ ਦੇ 9ਵੇਂ ਖਿਡਾਰੀ ਬਣ ਗਏ ਹਨ।
ਨਾਰਾਇਣ ਤੋਂ ਜ਼ਿਆਦਾ ਟੀ-20 ਮੈਚ ਕਿਰੋਨ ਪੋਲਾਰਡ, ਡਵੇਨ ਬ੍ਰਾਵੋਸ, ਕ੍ਰਿਸ ਗੇਲ, ਸ਼ੋਏਬ ਮਲਿਕ, ਬ੍ਰੈਂਡਨ ਮੈੱਕਮਲਮ, ਰਿਆਨ ਟੇਨ ਡਾਕਥੇਟ, ਰਵੀ ਬੋਪਾਰਾ ਅਤੇ ਸੋਹੇਲ ਤਨਵੀਰ ਹਨ। ਟੀ-20 ਦੇ ਇਤਿਹਾਸ 'ਚ ਪੋਲਾਰਡ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ ਹਨ। ਕਿਰੋਨ ਪੋਲਾਰਡ ਨੇ ਹੁਣ ਤੱਕ ਟੀ-20 ਕਰੀਅਰ 'ਚ 524 ਮੈਚ ਖੇਡੇ ਹਨ। ਪੋਲਾਰਡ ਟੀ-20 ਕ੍ਰਿਕਟ 'ਚ 500 ਮੈਚ ਖੇਡਣ ਵਾਲੇ ਇਕਲੌਤੇ ਕ੍ਰਿਕਟਰ ਵੀ ਹਨ। ਟੀ-20 ਕ੍ਰਿਕਟ 'ਚ ਭਾਰਤ ਦੀ ਗੱਲ ਕਰੀਏ ਤਾਂ ਟੀ-20 ਕ੍ਰਿਕਟ 'ਚ ਰੋਹਿਤ ਸ਼ਰਮਾ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ ਹਨ। ਹੁਣ ਤੱਕ ਰੋਹਿਤ ਨੇ 337 ਮੈਚ ਟੀ-20 ਕ੍ਰਿਕਟ 'ਚ ਖੇਡੇ ਹਨ।
ICC ਚੇਅਰਮੈਨ ਅਹੁਦੇ ਲਈ ਨਿਊਜ਼ੀਲੈਂਡ ਦੇ ਗ੍ਰੇਗ ਬਾਰਕਲੇ ਦਾ ਸਮਰਥਨ ਕਰ ਸਕਦੈ ਭਾਰਤ
NEXT STORY