ਨਵੀਂ ਦਿੱਲੀ— ਇਸੇ ਮਹੀਨੇ ਹੋਣ ਵਾਲੇ ਏਸ਼ੀਆ ਕੱਪ ਦੇ ਲਈ ਭਾਰਤੀ ਟੀਮ ਦਾ ਕੁਝ ਸਮੇਂ ਪਹਿਲਾਂ ਹੀ ਐਲਾਨ ਹੋਇਆ ਹੈ। ਰੋਹਿਤ ਸ਼ਰਮਾ ਦੀ ਕਪਤਾਨੀ 'ਚ ਟੀਮ ਯੂ.ਏ.ਈ. 'ਚ ਹੋਣ ਵਾਲੇ ਇਸ ਟੂਰਨਾਮੈਂਟ 'ਚ ਹਿੱਸਾ ਲਵੇਗੀ। ਹਾਲਾਂਕਿ ਜਦੋਂ ਤੋਂ ਟੀਮ ਦਾ ਐਲਾਨ ਕੀਤਾ ਗਿਆ ਹੈ ਉਦੋਂ ਤੋਂ ਲੋਕ ਵਾਰ-ਵਾਰ ਟੀਮ 'ਚ ਯੁਵਾ ਖਿਡਾਰੀ ਮਯੰਕ ਅਗਰਵਾਲ ਦੀ ਗੈਰ ਮੌਜੂਦਗੀ 'ਤੇ ਸਵਾਲ ਚੁੱਕ ਰਹੇ ਹਨ। ਇਸ ਲਿਸਟ 'ਚ ਇਕ ਹੋਰ ਨਾਂ ਜੁੜ ਗਿਆ ਹੈ। ਭਾਰਤੀ ਸਪਿਨਰ ਹਰਭਜਨ ਸਿੰਘ ਨੇ ਟਵੀਟ ਕਰਕੇ ਟੀਮ 'ਚ ਮਯੰਕ ਦਾ ਨਾਂ ਨਹੀਂ ਹੋਣ 'ਤੇ ਹੈਰਾਨੀ ਜਤਾਈ ਹੈ। ਉਨ੍ਹਾਂ ਟਵਿੱਟਰ 'ਤੇ ਲਿਖਿਆ 'ਮਯੰਕ ਅਗਰਵਾਲ ਦਾ ਨਾਂ ਕਿੱਥੇ ਹੈ। ਇੰਨੀਆਂ ਦੌੜਾਂ ਬਣਾਉਣ ਦੇ ਬਾਵਜੂਦ ਟੀਮ 'ਚ ਉਨ੍ਹਾਂ ਦਾ ਨਾਂ ਨਹੀਂ ਹੈ। ਸ਼ਾਇਦ ਅਲਗ ਲੋਕਾਂ ਲਈ ਅਲਗ ਨਿਯਮ ਹਨ।'
ਕਰਨਾਟਕ ਦੇ ਮਯੰਕ ਅਗਰਵਾਲ ਪਿਛਲੇ ਰਣਜੀ ਸੀਜ਼ਨ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਸਾਰਿਆਂ ਟੂਰਨਾਮੈਂਟ ਅਤੇ ਇੰਡੀਆ ਏ ਵੱਲੋਂ ਖੇਡਦੇ ਹੋਏ ਮਯੰਕ ਅਗਰਵਾਲ ਨੇ ਸ਼ਾਨਦਾਰ ਖੇਡ ਦਿਖਾਈ ਹੈ। ਅਜਿਹੇ 'ਚ ਉਨ੍ਹਾਂ ਨੂੰ ਮੌਕਾ ਨਾ ਦਿੱਤੇ ਜਾਣ 'ਤੇ ਕ੍ਰਿਕਟ ਪ੍ਰਸ਼ੰਸਕਾਂ ਨੇ ਵੀ ਕਈ ਵਾਰ ਚੋਣ ਕਮੇਟੀ ਨੂੰ ਕਠਘਰੇ 'ਚ ਖੜ੍ਹਾ ਕੀਤਾ ਹੈ। ਹੁਣ ਹਰਭਜਨ ਸਿੰਘ ਦੇ ਵੀ ਇਸ ਸਵਾਲ ਨੂੰ ਚੁੱਕਣ ਕਾਰਨ ਇਕ ਵਾਰ ਫਿਰ ਸਲੈਕਸ਼ਨ ਕਮੇਟੀ 'ਤੇ ਸਵਾਲ ਚੁੱਕੇ ਜਾ ਰਹੇ ਹਨ।
ਪ੍ਰਸਿੱਧੀ ਅਤੇ ਪੁਰਸਕਾਰਾਂ ਦੀ ਚਕਾਚੌਂਧ 'ਚ ਨਾ ਗੁਆਚਣ ਖਿਡਾਰੀ : ਮੋਦੀ
NEXT STORY