ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਦਾ ਦਬੰਗ ਅੰਦਾਜ ਇਕ ਵਾਰ ਫਿਰ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਅਤੇ ਹੁਣ ਕਾਮੈਂਟੇਟਰ ਕੈਰੀ ਓ ਕੀਫ ਦੁਆਰਾ ਭਾਰਤੀ ਓਪਨਰ ਮਯੰਕ ਅਗਰਵਾਲ 'ਤੇ ਕੀਤੀ ਗਈ ਇਕ ਅਨੁਚਿਤ ਟਿੱਪਣੀ ਦਾ ਕਰਾਰਾ ਜਵਾਬ ਦਿੱਤਾ। ਉਨ੍ਹਾਂ ਨੇ ਆਪਣੇ ਨਿਰਾਲੇ ਅੰਦਾਜ 'ਚ ਤੰਜ ਕੱਸਦੇ ਹੋਏ ਕਿਹਾ, ਜਦੋਂ ਤੁਸੀਂ ਆਪਣੀ ਕੈਂਟੀਨ ਖੋਲੋਂਗੇ ਤਾਂ ਉਹ ਆ ਕੇ ਕਾਫੀ ਨੂੰ ਸਮੇਲ ਕਰਨਾ ਚਾਹੁੰਣਗੇ ਅਤੇ ਜਦੋਂ ਉਹ ਵਾਪਸ ਭਾਰਤ ਆਉਣਗੇ ਤੇ ਇਸਦੀ ਤੁਲਨਾ ਕਰਨਾ ਚਾਹੁੰਣਗੇ ਕਿ ਉਹ ਕਾਫੀ ਚੰਗੀ ਸੀ ਜਾਂ ਭਾਰਤ ਦੀ।
ਸ਼ਾਸਤਰੀ ਦਾ ਕਰਾਰਾ ਜਵਾਬ ਸੁਣ ਕੇ ਨਾਲ ਬੈਠੇ ਆਸਟ੍ਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਆਪਣੀ ਹਾਸਾ ਨਹੀਂ ਰੋਕ ਪਾ ਰਹੇ ਸਨ। ਦੱਸ ਦਈਏ ਕਿ ਕੀਫ ਨੇ ਮਯੰਕ ਦੁਆਰਾ ਰਣਜੀ ਟ੍ਰਾਫੀ 'ਚ ਬਣਾਈ ਗਈ ਟ੍ਰਿਪਲ ਸੈਂਚੁਰੀ 'ਤੇ ਚੁਟਕੀ ਲੈਂਦੇ ਹੋਏ ਮੈਚ ਦੇ ਪਹਿਲੇ ਦਿਨ ਕਿਹਾ ਸੀ, 'ਸਾਫਤੌਰ 'ਤੇ ਉਨ੍ਹਾਂ ਨੇ ਆਪਣੀ ਪਹਿਲੀ ਟ੍ਰਿਪਲ ਸੈਂਚੁਰੀ ਰੇਲਵੇ ਦੇ ਕੈਂਟੀਨ ਸਟਾਫ ਖਿਲਾਫ ਬਣਾਈ ਸੀ।' ਕਾਮੈਂਟੇਟਰ ਨੇ ਇਹ ਵੀ ਕਿਹਾ ਕਿ ਵਿਪੱਖੀ ਟੀਮ ਦੇ ਗੇਂਦਬਾਜ਼ ਅਸਲ 'ਚ ਸ਼ੇਫ ਅਤੇ ਵੇਟਰ ਸਨ। ਕੀਫ ਨੇ ਜਦੋਂ ਆਨ ਏਅਰ ਇਹ ਗੱਲ ਕਹੀ ਤਾਂ ਉਸ ਸਮੇਂ ਕਾਮੈਂਟਰੀ ਬਾਕਸ 'ਚ ਆਸਟ੍ਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਅਤੇ ਮਾਰਕ ਵਾਅ ਵੀ ਬੈਠੇ ਸਨ।

ਸਮਝਿਆ ਜਾਂਦਾ ਹੈ ਕਿ ਮਾਰਕ ਨੇ ਵੀ ਮਯੰਕ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ 50 ਦੇ ਫਾਸਟ ਕਲਾਸ ਐਵਰੇਜ ਦੀ ਤੁਲਨਾ ਆਸਟ੍ਰੇਲੀਆ 'ਚ 40 ਦੇ ਐਵਰੇਜ ਨਾਲ ਕੀਤੀ ਜਾ ਸਕਦੀ ਹੈ। ਕ੍ਰਿਕਟ ਜਗਤ ਦੇ ਕਈ ਲੋਕਾਂ ਨੇ ਕੀਫ ਦੇ ਇਸ ਕਾਮੈਂਟ ਦੀ ਨਿੰਦਾ ਕੀਤੀ, ਜਿਸ ਤੋਂ ਬਾਅਦ ਕੀਫ ਨੇ ਇਸ 'ਤੇ ਸਫਾਈ ਦਿੰਦੇ ਹੋਏ ਮਾਫੀ ਮੰਗੀ ਸੀ। ਸ਼ਾਸਤਰੀ ਨੇ ਇਸਦਾ ਜਵਾਬ ਵੀ ਦਿੱਤਾ ਸੀ। ਜ਼ਿਕਰਯੋਗ ਹੈ ਕਿ ਮੇਲਬੋਰਨ 'ਚ ਖੇਡੇ ਜਾ ਰਹੇ ਬਾਕਸਿੰਗ ਡੈ ਟੈਸਟ 'ਚ ਡੈਬਿਊ ਕਰਨ ਵਾਲੇ ਮਯੰਕ ਅਗਰਵਾਲ ਨੇ ਆਸਟ੍ਰੇਲੀਆ ਗੇਂਦਬਾਜ਼ੀ ਦਾ ਡੱਟ ਕੇ ਸਾਹਮਣਾ ਕਰਦੇ ਹੋਏ 76 ਦੌੜਾਂ ਦੀ ਜ਼ੋਰਦਾਰ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 161 ਗੇਂਦਾਂ 'ਚ 8 ਚੌਕੇ ਅਤੇ 1 ਛੱਕਾ ਲਗਾਇਆ। ਇਕ ਪਾਸੇ ਜਿੱਥੇ ਮਯੰਕ ਦੀ ਪਾਰੀ ਦੀ ਤਾਰੀਫ ਹੋ ਰਹੀ ਹੈ ਤਾਂ ਦੂਜੇ ਪਾਸੇ ਉਨ੍ਹਾਂ ਦੀ ਇਹ ਪਾਰੀ ਕੀਫ ਨੂੰ ਜਵਾਬ ਦੇਣ ਲਈ ਕਾਫੀ ਸੀ।
ਕਿੰਗਜ਼ ਇਲੈਵਨ ਪੰਜਾਬ ਲਈ 'ਬੈਕਅੱਪ ਸਪਿਨਰ' ਦਾ ਕੰਮ ਕਰਨਗੇ ਵਰੁਣ
NEXT STORY