ਮੈਲਬੋਰਨ— ਭਾਰਤ ਅਤੇ ਆਸਟਰੇਲੀਆ ਵਿਚਾਲੇ ਚਲ ਰਹੀ ਟੈਸਟ ਸੀਰੀਜ਼ ਅਜੇ ਤਕ ਸਲੇਜਿੰਗ ਕਾਰਨ ਸੁਰਖ਼ੀਆਂ 'ਚ ਰਹੀ ਹੈ। ਹੁਣ ਲਗਦਾ ਹੈ ਕਿ ਆਸਟਰੇਲੀਆਈ ਕੁਮੈਂਟੇਟਰ ਵੀ ਇਸ 'ਚ ਸ਼ਾਮਲ ਹੋ ਗਏ ਹਨ। ਆਸਟਰੇਲੀਆ ਦੇ ਦੋ ਸਾਬਕਾ ਟੈਸਟ ਖਿਡਾਰੀਆਂ ਨੇ ਲਾਈਵ ਮੈਚ ਦੇ ਦੌਰਾਨ ਭਾਰਤੀ ਕ੍ਰਿਕਟ ਅਤੇ ਡੈਬਿਊ ਕਰ ਰਹੇ ਮਯੰਕ ਅਗਰਵਾਲ ਦਾ ਮਜ਼ਾਕ ਉਡਾਇਆ ਹੈ। ਆਸਟਰੇਲੀਆ ਦੇ ਸਾਬਕਾ ਟੈਸਟ ਕ੍ਰਿਕਟਰ ਕੈਰੀ ਓਕੀਫ ਨੇ ਮਯੰਕ ਅਗਰਵਾਲ ਦੀ ਬੱਲੇਬਾਜ਼ੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਰਣਜੀ ਟਰਾਫੀ 'ਚ ਜੋ ਤੀਹਰਾ ਸੈਂਕੜਾ ਲਾਇਆ ਸੀ ਉਹ ਕੰਟੀਨ 'ਚ ਕੰਮ ਕਰਨ ਵਾਲੇ ਲੋਕਾਂ ਅਤੇ ਵੇਟਰਸ ਖਿਲਾਫ ਬਣਾਇਆ ਸੀ। ਇੰਨਾ ਹੀ ਨਹੀਂ ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਮਾਰਕ ਵਾਅ ਨੇ ਭਾਰਤੀ ਕ੍ਰਿਕਟ ਦਾ ਅਪਮਾਨ ਕੀਤਾ। ਮਾਰਕ ਵਾਅ ਨੇ ਬਿਆਨ ਦਿੱਤਾ ਕਿ ਭਾਰਤ 'ਚ 50 ਤੋਂ ਜ਼ਿਆਦਾ ਦਾ ਔਸਤ ਦਰਅਸਲ 40 ਦੇ ਬਰਾਬਰ ਹੁੰਦਾ ਹੈ। ਹਾਲਾਂਕਿ ਮਯੰਕ ਅਗਰਵਾਲ ਨੇ ਆਪਣੇ ਪਾਰੀ ਨਾਲ ਸਾਰਿਆਂ ਨੂੰ ਸ਼ਾਂਤ ਕਰ ਦਿੱਤਾ ਹੈ। ਮਯੰਕ ਨੇ ਆਪਣੇ ਡੈਬਿਊ 'ਤੇ 76 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ।
ਆਸਟਰੇਲੀਆ ਦੇ ਇਨ੍ਹਾਂ ਦੋਹਾਂ ਸਾਬਕਾ ਕ੍ਰਿਕਟਰਾਂ ਦੀ ਗ਼ਲਤ ਬਿਆਨਬਾਜ਼ੀ ਦੇ ਬਾਅਦ ਭਾਰਤੀ ਕ੍ਰਿਕਟ ਪ੍ਰਸ਼ੰਸਕ ਭੜਕ ਗਏ ਅਤੇ ਉਨ੍ਹਾਂ ਨੇ ਇਨ੍ਹਾਂ ਨੂੰ ਨਸਲਵਾਦੀ ਟਿੱਪਣੀਆਂ ਤਕ ਕਰਾਰ ਦਿੱਤਾ।
ਮੈਚ ਤੋਂ ਪਹਿਲਾਂ ਭਾਵੁਕ ਹੋਏ ਦਰਸ਼ਕ, ਪੂਰਾ ਹੋਇਆ 7 ਸਾਲਾ ਬੱਚੇ ਦਾ ਸੁਪਨਾ
NEXT STORY