ਬੈਂਗਲੁਰੂ- ਮਯੰਕ ਅਗਰਵਾਲ (ਅਜੇਤੂ 220) ਦੇ ਸ਼ਾਨਦਾਰ ਦੋਹਰੇ ਸੈਂਕੜੇ ਤੇ ਪ੍ਰਿਥਵੀ ਸ਼ਾਹ (136) ਦੇ ਸੈਂਕੜੇ ਦੀ ਬਦੌਲਤ ਭਾਰਤ-ਏ ਨੇ ਦੱਖਣੀ ਅਫਰੀਕਾ-ਏ ਵਿਰੁੱਧ ਪਹਿਲੇ ਗੈਰ-ਅਧਿਕਾਰਤ ਟੈਸਟ ਮੈਚ ਦੇ ਦੂਜੇ ਦਿਨ ਵੀਰਵਾਰ ਨੂੰ ਆਪਣੀ ਪਹਿਲੀ ਪਾਰੀ ਵਿਚ 2 ਵਿਕਟਾਂ 'ਤੇ 411 ਦੌੜਾਂ ਬਣਾ ਕੇ ਮੈਚ 'ਤੇ ਆਪਣਾ ਸ਼ਿਕੰਜਾ ਕੱਸ ਲਿਆ।
ਭਾਰਤ-ਏ ਕੋਲ ਹੁਣ 165 ਦੌੜਾਂ ਦੀ ਬੜ੍ਹਤ ਹੋ ਗਈ ਹੈ। ਮਯੰਕ ਤੇ ਪ੍ਰਿਥਵੀ ਨੇ ਪਹਿਲੀ ਵਿਕਟ ਲਈ 58.5 ਓਵਰ ਵਿਚ 277 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ। ਮਯੰਕ ਨੇ ਹਮਲਾਵਰ ਅੰਦਾਜ਼ ਵਿਚ ਖੇਡਦੇ ਹੋਏ 250 ਗੇਂਦਾਂ 'ਤੇ ਅਜੇਤੂ 220 ਦੌੜਾਂ ਦੀ ਪਾਰੀ ਵਿਚ 31 ਚੌਕੇ ਤੇ 4 ਛੱਕੇ ਲਾਏ। ਪ੍ਰਿਥਵੀ 196 ਗੇਂਦਾਂ 'ਤੇ 20 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 136 ਦੌੜਾਂ ਬਣਾ ਕੇ ਆਊਟ ਹੋਇਆ। ਰਵੀਕੁਮਾਰ ਸਮਰਥ ਨੇ 37 ਦੌੜਾਂ ਬਣਾਈਆਂ, ਜਦਕਿ ਕਪਤਾਨ ਸ਼੍ਰੇਅਸ ਅਈਅਰ 9 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹੈ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਸਵੇਰੇ 8 ਵਿਕਟਾਂ 'ਤੇ 246 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸਦੀ ਪਾਰੀ ਇਸੇ ਸਕੋਰ 'ਤੇ ਖਤਮ ਹੋ ਗਈ। ਮੁਹੰਮਦ ਸਿਰਾਜ ਨੇ ਸਵੇਰੇ ਡਿੱਗੀਆਂ ਦੋਵੇਂ ਵਿਕਟਾਂ ਲਈਆਂ। ਭਾਰਤ-ਏ ਵੱਲੋਂ ਮੁਹੰਮਦ ਸਿਰਾਜ ਨੇ 56 ਦੌੜਾਂ 'ਤੇ 5 ਵਿਕਟਾਂ, ਨਵਦੀਪ ਸੈਣੀ ਨੇ 47 ਦੌੜਾਂ 'ਤੇ 2 ਵਿਕਟਾਂ ਤੇ ਰਜਨੀਸ਼ ਗੁਰਬਾਨੀ ਨੇ 47 ਦੌੜਾਂ 'ਤੇ 2 ਵਿਕਟਾਂ ਲਈਆਂ।
ਵਿਰਾਟ ਨੇ ਅਨੁਸ਼ਕਾ ਨਾਲ Friendship Day 'ਤੇ ਕੀਤੀ ਤਸਵੀਰ ਸ਼ੇਅਰ
NEXT STORY