ਸਪੋਰਟਸ ਡੈਸਕ- ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਭਾਰਤ ਦੇ ਮਹਾਨ ਹਾਕੀ ਖਿਡਾਰੀ ਮਰਹੂਮ ਬਲਬੀਰ ਸਿੰਘ ਸੀਨੀਅਰ ਦੇ ਘਰ ਗਏਇਸ ਮੌਕੇ ਮੀਤ ਹੇਅਰ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਉਹ ਹਾਕੀ ਜਗਤ ਤੇ ਭਾਰਤ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਘਰ ਆਏ ਹਨ। ਉਨ੍ਹਾਂ ਦੇ ਸਾਹਮਣੇ ਬਲਬੀਰ ਸਿੰਘ ਸੀਨੀਅਰ ਦੀ ਧੀ ਸ਼ੁਸ਼ਬੀਰ ਕੌਰ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਬਾਹਰ ਪਹਿਲੀ ਵਾਰ ਤਿਰੰਗਾ ਝੰਡਾ 12 ਅਗਸਤ 1948 ਨੂੰ ਲੰਡਨ (ਇੰਗਲੈਂਡ) ਵਿਖੇ ਲਹਿਰਾਇਆ ਗਿਆ ਸੀ।
ਇਹ ਵੀ ਪੜ੍ਹੋ : ਕਾਤਲਾਂ 'ਤੇ ਰੱਝ ਕੇ ਵਰ੍ਹੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ, 'ਹਿੰਮਤ ਸੀ ਤਾਂ ਹਿੱਕ 'ਚ ਗੋਲੀ ਮਾਰਦੇ'
1948 ਨੂੰ ਲੰਡਨ ਓਲੰਪਿਕ ਸਮੇਂ ਇਹ ਤਿਰੰਗਾ ਭਾਰਤ ਵਲੋਂ ਪਹਿਲੀ ਵਾਰ ਸੋਨ ਤਮਗ਼ਾ ਜਿੱਤਣ 'ਤੇ ਲਹਿਰਾਇਆ ਗਿਆ ਸੀ। ਉਸ ਸਮੇਂ ਬਲਬੀਰ ਸਿੰਘ ਹਾਕੀ ਦੀ ਟੀਮ ਦੇ ਅਹਿਮ ਮੈਂਬਰ ਸਨ। ਫਾਈਨਲ 'ਚ ਭਾਰਤ ਇੰਗਲੈਂਡ ਤੋਂ 4-0 ਨਾਲ ਜਿੱਤਿਆ ਸੀ। ਇਸ ਮੈਚ 'ਚ ਬਲਬੀਰ ਸਿੰਘ ਸੀਨੀਅਰ ਨੇ ਦੋ ਗੋਲ ਕੀਤੇ ਸਨ। ਇਸ ਤੋਂ ਪਹਿਲਾਂ ਆਪਣੇ ਡੈਬਿਊ ਮੈਚ 'ਚ ਉਨ੍ਹਾਂ ਨੇ 6 ਗੋਲ ਕੀਤੇ ਸਨ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ 'ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਭਾਰਤੀ ਦਲ ਨਾਲ PM ਮੋਦੀ ਨੇ ਕੀਤੀ ਮੁਲਾਕਾਤ
ਮੀਤ ਹੇਅਰ ਨੇ ਅੱਗੇ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਦੀ ਖੇਡ ਜਗਤ 'ਚ ਅਹਿਮੀਅਤ ਇਸ ਗੱਲ ਤੋਂ ਲਾਈ ਜਾ ਸਕਦੀ ਹੈ 2012 ਲੰਡਨ ਓਲੰਪਿਕ 'ਚ 116 ਸਾਲ ਦੇ ਓਲੰਪਿਕ ਇਤਿਹਾਸ ਦੀਆਂ ਸਾਰੀਆਂ ਖੇਡਾਂ 'ਚ 8 ਪੁਰਸ਼ ਤੇ 8 ਮਹਿਲਾ ਖਿਡਾਰੀਆਂ ਸਮੇਤ ਕੁਲ 16 ਮਹਾਨ ਖਿਡਾਰੀ ਚੁਣੇ ਗਏ ਤਾਂ 8 ਪੁਰਸ਼ ਮਹਾਨ ਖਿਡਾਰੀਆਂ 'ਚੋਂ 116 ਸਾਲ ਦੇ ਓਲੰਪਿਕ ਦੇ ਇਤਿਹਾਸ ਦੇ ਇਕਮਾਤਰ ਭਾਰਤੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਚੁਣੇ ਗਏ। ਇਸ ਮੌਕੇ 2012 'ਚ ਉਨ੍ਹਾਂ ਨੂੰ ਲੰਡਨ ਬੁਲਾਇਆ ਗਿਆ ਤੇ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਇਸ ਤਰ੍ਹਾਂ 116 ਸਾਲ ਦੇ ਓਲੰਪਿਕ ਇਤਿਹਾਸ 'ਚ ਬਲਬੀਰ ਸਿੰਘ ਇਕਮਾਤਰ ਭਾਰਤੀ ਖਿਡਾਰੀ ਸਨ ਜਿਨ੍ਹਾਂ ਦਾ ਇੰਗਲੈਂਡ 'ਚ ਇਸ ਤਰ੍ਹਾ ਸਨਮਾਨ ਕੀਤਾ ਗਿਆ ਤੇ ਇਹ ਰਿਕਾਰਡ ਅਜੇ ਵੀ ਮੌਜੂਦ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਾਸ਼ਟਰਮੰਡਲ ਖੇਡਾਂ 'ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਭਾਰਤੀ ਦਲ ਨਾਲ PM ਮੋਦੀ ਨੇ ਕੀਤੀ ਮੁਲਾਕਾਤ
NEXT STORY