ਮੈਡਿ੍ਰਡ- ਸਟਾਰ ਫੁੱਟਬਾਲਰ ਲਿਓਨਲ ਮੇਸੀ ਦੇ ਪਿਤਾ ਨੇ ਸ਼ੁੱਕਰਵਾਰ ਨੂੰ ਸਪੈਨਿਸ਼ ਲੀਗ ਨੂੰ ਪੱਤਰ ਲਿਖ ਕੇ ਕਿਹਾ ਕਿ ਉਸਦਾ ਬੇਟਾ 700 ਮਿਲੀਅਨ ਯੂਰੋ ਦਾ ਭੁਗਤਾਨ ਕੀਤੇ ਬਿਨਾਂ ਤੁਰੰਤ ਬਾਰਸੀਲੋਨਾ ਛੱਡਣ ਦੇ ਲਈ ਆਜ਼ਾਦ ਹੈ। ਇਸ ਤੋਂ ਪਹਿਲਾਂ ਲੀਗ ਨੇ ਕਿਹਾ ਸੀ ਕਿ ਮੇਸੀ ਦਾ ਕਰਾਰ ਜੂਨ 2021 ਤੱਕ ਹੈ ਤੇ ਉਹ ਜੁਰਮਾਨਾ ਭਰੇ ਬਿਨਾਂ ਨਹੀਂ ਜਾ ਸਕਦੇ ਹਨ।
ਜਾਰਜ ਮੇਸੀ ਨੇ ਪੱਤਰ ’ਚ ਕਿਹਾ ਕਿ ਇਕਰਾਰਨਾਮਾ ਇਸ ਦੀ ਆਗਿਆ ਦਿੰਦਾ ਹੈ ਕਿ ਸੈਸ਼ਨ ਦੇ ਆਖਰ ’ਚ ਉਸਦਾ ਬੇਟਾ ਕਲੱਬ ਛੱਡ ਸਕਦਾ ਹੈ। ਮੇਸੀ ਨੇ ਚੈਂਪੀਅਨਸ ਲੀਗ ਕੁਆਰਟਰ ਫਾਈਨਲ ’ਚ ਬਾਯਰਨ ਮਯੂਨਿਖ ਦੇ ਹੱਥੋਂ 8-2 ਨਾਲ ਸ਼ਰਮਨਾਕ ਹਾਰ ਤੋਂ ਬਾਅਦ ਵੀ ਇਸਦਾ ਜ਼ਿਕਰ ਕੀਤਾ ਸੀ। ਬਾਰਸੀਲੋਨਾ ਪੂਰੀ ਕੋਸ਼ਿਸ਼ ’ਚ ਲੱਗਿਆ ਹੈ ਕਿ ਮੇਸੀ ਆਪਣਾ ਮਨ ਬਦਲ ਲੈਣ ਤੇ ਕਲੱਬ ਛੱਡ ਕੇ ਨਾ ਜਾਣ।
ਰਾਹੁਲ ਪਹਿਲੀ ਵਾਰ ਕਪਤਾਨੀ ਕਰੇਗਾ ਤੇ ਮੈਂ ਉਸਦੇ ਲਈ ਉਤਸ਼ਾਹਿਤ ਹਾਂ : ਮਯੰਕ
NEXT STORY