ਫੋਰਟ ਲਾਓਡਰਡੇਲ– ਇੰਟਰ ਮਿਆਮੀ ਨੇ ਨਿਊਯਾਰਕ ਸਿਟੀ ਨੂੰ 5-1 ਨਾਲ ਹਰਾ ਕੇ ਈਸਟਨ ਕਾਨਫਰੰਸ ਦਾ ਖਿਤਾਬ ਜਿੱਤਣ ਦੇ ਨਾਲ ਹੀ ਐੱਮ. ਐੱਲ. ਐੱਸ. ਕੱਪ ਦੇ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ, ਜਿਸ ਨਾਲ ਧਾਕੜ ਫੁੱਟਬਾਲਰ ਲਿਓਨਿਲ ਮੈਸੀ ਦਾ ਇਕ ਹੋਰ ਟਰਾਫੀ ਲਈ ਖੇਡਣਾ ਲੱਗਭਗ ਪੱਕਾ ਹੋ ਗਿਆ ਹੈ।
ਇੰਟਰ ਮਿਆਮੀ ਦੀ ਇਸ ਜਿੱਤ ਵਿਚ ਹਾਲਾਂਕਿ ਮੈਸੀ ਦੇ ਹਮਵਤਨ ਤੇ ਅਰਜਨਟੀਨਾ ਟੀਮ ਦੇ ਉਸਦੇ ਸਾਥੀ ਖਿਡਾਰੀ ਤਾਦੇਓ ਅਲੇਂਦੇ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ, ਜਿਸ ਨੇ ਗੋਲਾਂ ਦੀ ਹੈਟ੍ਰਿਕ ਪੂਰੀ ਕੀਤੀ। ਟੀਮ ਲਈ ਜੋਰਡੀ ਅਲਬਾ ਤੇ ਸਰਜੀਓ ਬੁਸਕੇਟਸ ਨੇ ਵੀ ਇਕ-ਇਕ ਗੋਲ ਕੀਤਾ।
8 ਵਾਰ ਦੇ ਬੈਲਨ ਡੀ ਓਰ ਜੇਤੂ ਮੈਸੀ ਲਈ ਇਹ ਮੁਕਾਬਲਾ ਕੋਈ ਖਾਸ ਨਹੀਂ ਰਿਹਾ ਪਰ ਉਸ ਨੇ ਟੀਮ ਦੇ ਸ਼ੁਰੂਆਤੀ ਦੋ ਗੋਲਾਂ ਵਿਚ ਮਦਦਗਾਰ ਦੀ ਭੂਮਿਕਾ ਨਿਭਾਈ।
ਬੈਲਜੀਅਮ ਬਣਿਆ ਅਜਲਾਨ ਸ਼ਾਹ ਹਾਕੀ ਕੱਪ ਚੈਂਪੀਅਨ, ਭਾਰਤ ਮਿਲਿਆ ਚਾਂਦੀ ਦਾ ਤਮਗਾ
NEXT STORY