ਬਾਰਸੀਲੋਨਾ— ਸਪੈਨਿਸ਼ ਕਲੱਬ ਐੱਫ.ਸੀ. ਬਾਰਸੀਲੋਨਾ ਦੇ ਸਟਾਰ ਫਾਰਵਰਡ ਲਿਓਨਲ ਮੈਸੀ ਨੇ ਨਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਅਭਿਆਸ ਸੈਸ਼ਨ 'ਚ ਹਿੱਸਾ ਲਿਆ। ਅਰਜਨਟੀਨਾ ਦੇ ਮੈਸੀ ਨੇ 2018 ਫੀਫਾ ਵਿਸ਼ਵ ਕੱਪ 'ਚ ਹਿੱਸਾ ਲਿਆ ਸੀ। ਜਿੱਥੇ ਉਹ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਸਨ।
ਜਾਣਕਾਰੀ ਮੁਤਾਬਕ ਬਾਰਸੀਲੋਨਾ ਦੇ ਨਵੇਂ ਕਪਤਾਨ ਮੈਸੀ ਨੇ ਸਾਥੀ ਖਿਡਾਰੀ ਜੋਰਡੀ ਆਲਬਾ, ਜੇਰਾਡ ਪੀ.ਕੇ ਅਤੇ ਸਰਜੀਆ ਬੁਸਕਵੇਂਟ੍ਰਸ ਦੇ ਨਾਲ ਸੇਂਟ ਜੋਆਨ ਦੇਸਪੀ ਟ੍ਰੈਨਿੰਗ ਫੀਲਡ 'ਚ ਅਭਿਆਸ ਕੀਤਾ।
ਮੈਸੀ ਦੀ ਤਰ੍ਹਾਂ ਇਨ੍ਹਾਂ ਖਿਡਾਰੀਆਂ ਨੂੰ ਵੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ 'ਚ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ ਸੀ। ਗਰਮ ਹਵਾਵਾਂ ਦੇ ਵਿਚਾਲੇ ਬਾਰਸੀਲੋਨਾ 'ਬੀ' ਦੇ ਵੀ 6 ਖਿਡਾਰੀਆਂ ਨੇ ਸੀਨੀਅਰ ਟੀਮ ਦੇ ਨਾਲ ਅਭਿਆਸ 'ਚ ਹਿੱਸਾ ਲਿਆ।
ਏਸ਼ੀਆ ਕੱਪ ਸ਼ਤਰੰਜ ਚੈਂਪੀਅਨਸ਼ਿਪ ਮਹਿਲਾਵਾਂ ਨੇ ਦਿਵਾਇਆ ਬਲਿਟਜ਼ ਵਿਚ ਸੋਨਾ
NEXT STORY