ਵੈਲਿੰਗਟਨ– ਸਾਲ 2025 ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਕੌਮਾਂਤਰੀ ਕ੍ਰਿਕਟ ਵਿਚ ਰਿਕਾਰਡ 81 ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਜੈਕਬ ਡਫੀ ਨੂੰ ਬੁੱਧਵਾਰ ਨੂੰ ਟੀ-20 ਵਿਸ਼ਵ ਕੱਪ ਲਈ ਨਿਊਜ਼ੀਲੈਂਡ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਸ 31 ਸਾਲਾ ਤੇਜ਼ ਗੇਂਦਬਾਜ਼ ਨੇ ਇਕ ਕੈਲੰਡਰ ਸਾਲ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਰਿਚਰਡ ਹੈਡਲੀ (79 ਵਿਕਟਾਂ) ਦੇ 40 ਸਾਲ ਪੁਰਾਣੇ ਰਿਕਾਰਡ ਨੂੰ ਤੋੜਿਆ। ਨਿਊਜ਼ੀਲੈਂਡ ਦੀ ਟੀਮ ਵਿਚ ਡਫੀ ਇਕਲੌਤਾ ਅਜਿਹਾ ਖਿਡਾਰੀ ਹੈ, ਜਿਸ ਨੇ ਅਜੇ ਤੱਕ ਟੀ-20 ਵਿਸ਼ਵ ਕੱਪ ਵਿਚ ਹਿੱਸਾ ਨਹੀਂ ਲਿਆ ਹੈ। ਡਫੀ ਨਿਊਜ਼ੀਲੈਂਡ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ੀ ਹਮਲੇ ਦਾ ਹਿੱਸਾ ਹੋਵੇਗਾ, ਜਿਸ ਵਿਚ ਮੈਟ ਹੈਨਰੀ, ਲਾਕੀ ਫਰਗਿਊਸਨ, ਐਡਮ ਮਿਲਨੇ ਤੇ ਆਲਰਾਊਂਡਰ ਜਿਮੀ ਨੀਸ਼ਮ ਸ਼ਾਮਲ ਹਨ।
ਟੀ-20 ਵਿਸ਼ਵ ਕੱਪ ਲਈ ਕੀਵੀ ਟੀਮ : ਮਿਸ਼ੇਲ ਸੈਂਟਨਰ (ਕਪਤਾਨ), ਫਿਨ ਐਲਨ, ਮਾਈਕਲ ਬ੍ਰੇਸਵੈੱਲ, ਮਾਰਕ ਚੈਪਮੈਨ, ਡੇਵੋਨ ਕਾਨਵੇ, ਜੈਕਬ ਡਫੀ, ਲਾਕੀ ਫਰਗਿਊਸਨ, ਮੈਟ ਹੈਨਰੀ, ਡੈਰਿਲ ਮਿਸ਼ੇਲ, ਐਡਮ ਮਿਲਨੇ, ਜੇਮਸ ਨੀਸ਼ਮ, ਗਲੇਨ ਫਿਲਿਪਸ, ਰਚਿਨ ਰਵਿੰਦਰ, ਟਿਮ ਸੀਫਰਟ, ਈਸ਼ ਸੋਢੀ।
ਸਚਿਨ ਤੇਂਦੁਲਕਰ ਦੀ ਨੂੰਹ ਬਣੇਗੀ ਵੱਡੇ ਘਰਾਣੇ ਦੀ ਧੀ 'ਸਾਨੀਆ', ਜਾਣੋ ਕੀ ਹੈ ਪਿਛੋਕੜ
NEXT STORY