ਮੈਡ੍ਰਿਡ- ਲਿਓਨਲ ਮੇਸੀ ਨੇ ਕਲੱਬ ਛੱਡਣ ਦੀ ਇੱਛਾ ਜ਼ਾਹਰ ਕਰਨ ਦੇ ਲੱਗਭਗ ਦੋ ਹਫਤੇ ਬਾਅਦ ਸੋਮਵਾਰ ਨੂੰ ਇਕ ਵਾਰ ਫਿਰ ਬਾਰਸੀਲੋਨਾ ਫੁੱਟਬਾਲ ਕਲੱਬ ਦੇ ਨਾਲ ਟ੍ਰੇਨਿੰਗ ਸ਼ੁਰੂ ਕੀਤੀ। ਆਪਣਾ ਮਨ ਬਦਲਣ ਤੋਂ ਬਾਅਦ ਮੇਸੀ ਨੇ ਇਕ ਵਾਰ ਫਿਰ ਟੀਮ ਦੇ ਨਾਲ ਨਵੇਂ ਸੈਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੇਸੀ ਨੇ ਹਾਲਾਂਕਿ ਟੀਮ ਦੇ ਬਾਕੀ ਸਾਥੀਆਂ ਤੋਂ ਅਲੱਗ ਟ੍ਰੇਨਿੰਗ ਕੀਤੀ ਕਿਉਂਕਿ ਉਹ ਦੂਜਾ ਕੋਰੋਨਾ ਵਾਇਰਸ ਟੈਸਟ ਹੋਣ ਤੋਂ ਬਾਅਦ ਹੀ ਟੀਮ ਨਾਲ ਜੁੜ ਸਕਣਗੇ।
ਮੇਸੀ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ ਬਾਰਸੀਲੋਨਾ ਦੇ ਨਾਲ ਖੁਸ਼ ਨਹੀਂ ਹਨ ਪਰ ਕਾਨੂੰਨੀ ਮੁਸੀਬਤ 'ਚ ਫਸਣ ਦੀ ਜਗ੍ਹਾ ਉਹ ਕਲੱਬ ਦੇ ਨਾਲ ਜੁੜੇ ਰਹਿਣ ਨੂੰ ਤਰਜੀਹ ਦੇਵੇਗਾ। ਮੇਸੀ ਬਿਨਾਂ ਕੋਈ ਪੈਸੇ ਦਿੱਤੇ ਕਲੱਬ ਛੱਡਣਾ ਚਾਹੁੰਦੇ ਸਨ ਪਰ ਕਲੱਬ ਨੇ ਕਿਹਾ ਕਿ ਉਹ ਜਿਸ ਨਿਯਮ ਦਾ ਸਹਾਰਾ ਲੈ ਕੇ ਕਲੱਬ ਛੱਡਣਾ ਚਾਹੁੰਦੇ ਹਨ ਉਸਦੀ ਮਿਆਦ ਪਹਿਲਾਂ ਹੀ ਖਤਮ ਹੋ ਚੁੱਕੀ ਹੈ, ਇਸ ਲਈ ਉਸ ਨੂੰ ਘੱਟ ਤੋਂ ਘੱਟ ਜੂਨ 2021 'ਚ ਆਪਣਾ ਇਕਰਾਰਨਾਮਾ ਖਤਮ ਹੋਣ ਤੱਕ ਟੀਮ ਦੇ ਨਾਲ ਜੁੜੇ ਰਹਿਣਾ ਹੋਵੇਗਾ।
ਪਾਕਿਸਤਾਨੀ ਦੇ ਘਰੇਲੂ ਕ੍ਰਿਕਟਰਾਂ ਦੀ ਤਨਖਾਹ 'ਚ ਵੱਡਾ ਵਾਧਾ
NEXT STORY