ਦੋਹਾ- ਭਾਰਤ ਦੇ ਸਟਾਰ ਸਟ੍ਰਾਈਕਰ ਸੁਨੀਲ ਸ਼ੇਤਰੀ ਨੇ ਮੌਜੂਦਾ ਸਰਗਰਮ ਖਿਡਾਰੀਆਂ ਵਿਚ ਅਰਜਨਟੀਨਾ ਦੇ ਸਟਾਰ ਨਿਓਨਿਲ ਮੇਸੀ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਉਹ ਕੌਮਾਂਤਰੀ ਫੁੱਟਬਾਲ ਵਿਚ ਸਭ ਤੋਂ ਵੱਧ ਗੋਲ ਕਰਨ ਦੇ ਮਾਮਲੇ ਵਿਚ ਮੇਸੀ ਨੂੰ ਪਿੱਛੇ ਛੱਡ ਕੇ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਸ਼ੇਤਰੀ ਨੇ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਕਤਰ 2022 ਵਿਚ ਕੱਲ ਬੰਗਲਾਦੇਸ਼ ਵਿਰੁੱਧ ਮੁਕਾਬਲੇ ਦੌਰਾਨ ਦੂਜੇ ਹਾਫ ਵਿਚ 13 ਮਿੰਟ ਦੇ ਫਰਕ ਵਿਚ ਦੋ ਗੋਲ ਕਰਕੇ ਭਾਰਤ ਨੂੰ 2-0 ਨਾਲ ਜਿੱਤ ਦਿਵਾਈ ਸੀ। ਸ਼ੇਤਰੀ ਦੇ ਹੁਣ 74 ਗੋਲ ਹੋ ਗਏ ਹਨ ਜਦਕਿ ਮੇਸੀ ਦੇ 72 ਗੋਲ ਹਨ। ਇਸ ਮਾਮਲੇ ਵਿਚ ਨੰਬਰ ਇਕ ਪੁਰਤਗਾਲ ਦਾ ਕ੍ਰਿਸਟਿਆਨੋ ਰੋਨਾਲਡੋ (103) ਹੈ।
ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਪਤਨੀ ਦੇ ਨਾਲ ਚਾਹਲ ਨੇ ਸ਼ੁਰੂ ਕੀਤਾ ਵਰਕਆਊਟ (ਵੀਡੀਓ)
ਭਾਰਤੀ ਕਪਤਾਨ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦੀ ਆਲਟਾਈਮ ਸੂਚੀ ਵਿਚ ਟਾਪ-10 ਵਿਚ ਪਹੁੰਚਣ ਤੋਂ ਸਿਰਫ ਇਕ ਗੋਲ ਪਿੱਛੇ ਹੈ। ਉਹ ਹੰਗਰੀ ਦੇ ਸੈਡੋ ਕੋਕਸਿਸ, ਜਾਪਾਨ ਦੇ ਕੁਨਿਸ਼ਿਗੋ ਕਮਾਮੋਤੋ ਅਤੇ ਕੁਵੈਤ ਦੇ ਬਾਸ਼ਰ ਅਬਦੁੱਲਾ ਤੋਂ ਇਕ ਗੋਲ ਪਿੱਛੇ ਹੈ। ਇਨ੍ਹਾਂ ਤਿੰਨਾਂ ਦੇ ਇਕ ਬਰਾਬਰ 75 ਗੋਲ ਹਨ। ਆਇਰਨਮੈਨ ਸੰਦੇਸ਼ ਝਿੰਘਨ ਦਾ ਮਹਿਸਸੂ ਕਰਨਾ ਕਿ ਸੌ ਸਾਲ ਬਾਅਦ ਵੀ ਸੁਨੀਲ ਦਾ ਨਾਂ ਯਾਦ ਰੱਖਿਆ ਜਾਵੇਗਾ। ਝਿੰਗਨ ਨੇ ਕਿਹਾ ਕਿ ਹੁਣ ਤੋਂ 100 ਜਾਂ 200 ਸਾਲ ਬਾਅਦ ਵੀ ਲੋਕ ਸੁਨੀਲ ਸ਼ੇਤਰੀ ਦੇ ਬਾਰੇ ਵਿਚ ਗੱਲ ਕਰਨਗੇ।
ਇਹ ਖ਼ਬਰ ਪੜ੍ਹੋ- ਤੇਜ਼ ਰਫਤਾਰ ਨਾਲ ਵਾਹਨ ਚਲਾਉਣ ’ਤੇ ਸਿੰਗਾਪੁਰ ’ਚ ਭਾਰਤੀ ਮੂਲ ਦੇ ਅਦਾਕਾਰ ’ਤੇ ਜੁਰਮਾਨਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜਰਮਨੀ ਨੇ ਯੂਰੋ 2020 ਅਭਿਆਸ ਮੈਚ 'ਚ ਲਾਤਵੀਆ ਨੂੰ 7-1 ਨਾਲ ਹਰਾਇਆ
NEXT STORY