ਮੁੰਬਈ- ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇ. ਐੱਲ. ਰਾਹੁਲ ਨੇ ਮੁੰਬਈ ਬ੍ਰੇਬੋਰਨ ਸਟੇਡੀਅਮ ਵਿਚ ਮੁੰਬਈ ਇੰਡੀਅਨਜ਼ ਦੇ ਵਿਰੁੱਧ ਖੇਡੇ ਗਏ ਮੈਚ ਵਿਚ ਸ਼ਾਨਦਾਰ ਸੈਂਕੜਾ ਲਗਾਇਆ। ਕੇ. ਐੱਲ. ਰਾਹੁਲ ਦਾ ਇਹ 100ਵਾਂ ਆਈ. ਪੀ. ਐੱਲ. ਮੈਚ ਸੀ, ਜਿਸ ਵਿਚ ਸੈਂਕੜਾ ਲਗਾਉਣ ਵਾਲੇ ਉਹ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ 55 ਗੇਂਦਾਂ ਵਿਚ 9 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਰਾਹੁਲ ਦਾ ਇਹ ਆਈ. ਪੀ. ਐੱਲ. ਵਿਚ ਤੀਜਾ ਸੈਂਕੜਾ ਹੈ। ਇਸ ਦੇ ਨਾਲ ਹੀ ਉਹ ਆਈ. ਪੀ. ਐੱਲ. 2022 ਦੇ ਲੀਡਿੰਗ ਸਕੋਰਰ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਆ ਗਏ ਹਨ। ਦੇਖੋ ਉਨ੍ਹਾਂ ਵਲੋਂ ਬਣਾਏ ਗਏ ਰਿਕਾਰਡ-
ਇਹ ਵੀ ਪੜ੍ਹੋ : ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਕਿਸਾਨਾਂ ਦੀਆਂ ਧੀਆਂ ਲਈ ਕੀਤਾ ਵੱਡਾ ਐਲਾਨ
100ਵੇਂ ਆਈ. ਪੀ. ਐੱਲ. ਮੈਚ ਵਿਚ ਟਾਪ ਵਿਅਕਤੀਗਤ ਸਕੋਰਰ
103 ਕੇ. ਐੱਲ. ਰਾਹੁਲ ਬਨਾਮ ਮੁੰਬਈ 2022
86 ਫਾਫ ਡੂ ਪਲੇਸਿਸ ਬਨਾਮ ਕੋਲਕਾਤਾ 2021
69 ਡੇਵਿਡ ਵਾਰਨਰ ਬਨਾਮ ਬੈਂਗਲੁਰੂ 2016
59 ਮੁਰਲੀ ਵਿਜੇ ਬਨਾਮ ਆਰ. ਪੀ. ਐੱਸ. 2016
ਆਈ. ਪੀ. ਐੱਲ. 2022 ਵਿਚ ਸਭ ਤੋਂ ਜ਼ਿਆਦਾ ਦੌੜਾਂ
272 ਜੋਸ ਬਟਲਰ, ਰਾਜਸਥਾਨ
235 ਕੇ. ਐੱਲ. ਰਾਹੁਲ, ਲਖਨਊ
228 ਹਾਰਦਿਕ ਪੰਡਯਾ, ਗੁਜਰਾਤ
207 ਸ਼ਿਵਮ ਦੁਬੇ, ਗੁਜਰਾਤ
200 ਸ਼ੁਭਮਨ ਗਿੱਲ
ਇਹ ਵੀ ਪੜ੍ਹੋ : IPL 'ਚ ਕੋਰੋਨਾ ਦੀ ਐਂਟਰੀ, ਦਿੱਲੀ ਕੈਪੀਟਲਸ ਦੇ ਖ਼ੇਮੇ ਦਾ ਮੈਂਬਰ ਪਾਇਆ ਗਿਆ ਕੋਵਿਡ-19 ਪਾਜ਼ੇਟਿਵ
ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਸੈਂਕੜੇ
6 ਕ੍ਰਿਸ ਗੇਲ
5 ਵਿਰਾਟ ਕੋਹਲੀ
4 ਡੇਵਿਡ ਵਾਰਨਰ
4 ਸ਼ੇਨ ਵਾਟਸਨ
3 ਕੇ. ਐੱਲ. ਰਾਹੁਲ
ਆਈ. ਪੀ. ਐੱਲ. ਵਿਚ ਓਪਨਰ ਦੇ ਰੂਪ ਵਿਚ ਸਭ ਤੋਂ ਜ਼ਿਆਦਾ 50 ਪਲਸ ਸਕੋਰ
49 : ਡੇਵਿਡ ਵਾਰਨਰ
43 : ਸ਼ਿਖਰ ਧਵਨ
34 : ਕ੍ਰਿਸ ਗੇਲ/ਗੰਭੀਰ
29 : ਕੇ. ਐੱਲ. ਰਾਹੁਲ*
26 : ਅਜਿੰਕਯ ਰਹਾਣੇ
23 : ਵਿਰਾਟ ਕੋਹਲੀ
ਹਰੇਕ ਟੀਮ ਦੇ ਲਈ ਪਹਿਲਾ ਸੈਂਕੜਾ
ਕੋਲਕਾਤਾ- ਬ੍ਰੇਂਡਨ ਮੈੱਕਲਮ
ਚੇਨਈ - ਮਾਈਕਲ ਹਸੀ
ਮੁੰਬਈ- ਸਨਥ ਜੈਸੂਰੀਆ
ਪੰਜਾਬ - ਸ਼ਾਨ ਮਾਰਸ਼
ਦਿੱਲੀ - ਏ ਬੀ ਡਿਵੀਲੀਅਰਸ
ਬੈਂਗਲੁਰੂ- ਮਨੀਸ਼ ਪਾਂਡੇ
ਰਾਜਸਥਾਨ - ਯੁਸੁਫ ਪਠਾਨ
ਹੈਦਰਾਬਾਦ- ਡੇਵਿਡ ਵਾਰਨਰ
ਲਖਨਊ - ਕੇ. ਐੱਲ. ਰਾਹੁਲ
ਪਹਿਲੇ 100 ਮੈਚ ਵਿਚ ਸਭ ਤੋਂ ਜ਼ਿਆਦਾ ਸਕੋਰ
3578 ਕ੍ਰਿਸ ਗੇਲ
3508 ਕੇ. ਐੱਲ. ਰਾਹੁਲ
3373 ਡੇਵਿਡ ਵਾਰਨਰ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
DC v RCB : ਬੈਂਗਲੁਰੂ ਨੇ ਦਿੱਲੀ ਨੂੰ ਦਿੱਤਾ 190 ਦੌੜਾਂ ਦਾ ਟੀਚਾ
NEXT STORY