ਅਟਲਾਂਟਾ— ਰੂਸ ਦੇ ਤਜਰਬੇਕਾਰ ਟੈਨਿਸ ਖਿਡਾਰੀ ਮਿਖਾਈਲ ਯੂਜ਼ਨੀ ਨੇ ਕਿਹਾ ਕਿ ਉਹ ਸਤੰਬਰ 'ਚ ਸੇਂਟ ਪੀਟਰਸਬਰਗ ਓਪਨ ਟੂਰਨਾਮੈਂਟ ਦੇ ਬਾਅਦ ਸੰਨਿਆਸ ਲੈ ਲੈਣਗੇ। ਮਾਸਕੋ ਦੇ ਇਸ 36 ਸਾਲਾ ਖਿਡਾਰੀ ਨੇ ਅਟਲਾਂਟਾ ਓਪਨ ਦੇ ਪਹਿਲੇ ਦੌਰ 'ਚ ਅਮਰੀਕਾ ਦੇ ਐਮਿਲ ਰੀਨਬਰਗ 'ਤੇ 6-2, 6-0 ਨਾਲ ਜਿੱਤ ਦੇ ਬਾਅਦ ਇਹ ਐਲਾਨ ਕੀਤਾ। ਵਿਸ਼ਵ ਦੇ ਸਾਬਕਾ ਨੰਬਰ ਅੱਠ ਖਿਡਾਰੀ ਨੇ ਕਿਹਾ, ''ਹੁਣ ਸਮਾਂ ਬੀਤ ਚੁੱਕਾ ਹੈ।''
10 ਵਾਰ ਦੇ ਏ.ਟੀ.ਪੀ. ਸਿੰਗਲ ਚੈਂਪੀਅਨ ਨੇ ਕਿਹਾ ਕਿ ਉਹ ਯੂ.ਐੱਸ.ਓਪਨ 'ਚ ਆਪਣੇ ਆਖਰੀ ਗ੍ਰੈਂਡਸਲੈਮ 'ਚ ਹਿੱਸਾ ਲੈਣਗੇ ਅਤੇ ਫਿਰ 17 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸੇਂਟ ਪੀਟਰਸਬਰਗ ਓਪਨ ਦੇ ਬਾਅਦ ਸੰਨਿਆਸ ਲੈ ਲੈਣਗੇ। ਵਿਸ਼ਵ 'ਚ 105ਵੀਂ ਰੈਂਕਿੰਗ ਦੇ ਯੂਜ਼ਨੀ ਨੇ ਕਿਹਾ, ''ਮੈਂ ਅੱਜ ਸ਼ਾਮ ਕਾਫੀ ਨਰਵਸ ਸੀ ਕਿਉਂਕਿ ਮੈਂ ਯੂ.ਐੱਸ. ਓਪਨ ਅਤੇ ਇਕ ਹੋਰ ਟੂਰਨਾਮੈਂਟ ਦੇ ਬਾਅਦ ਸੰਨਿਆਸ ਦਾ ਐਲਾਨ ਕਰਨ ਵਾਲਾ ਸੀ। ਮੈਂ ਆਪਣੇ ਕਲੱਬ ਟੂਰਨਾਮੈਂਟ 'ਚ ਖੇਡਾਂਗਾ ਅਤੇ ਇਹ ਮੇਰਾ ਅੰਤਿਮ ਟੂਰਨਾਮੈਂਟ ਹੋਵੇਗਾ।''
ਸਿੰਧੂ ਦੀਆਂ ਨਜ਼ਰਾਂ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਡ 'ਚ ਤਮਗੇ 'ਤੇ
NEXT STORY