ਨਵੀਂ ਦਿੱਲੀ- ਦਿੱਲੀ ਕੈਪੀਟਲਸ ਦੇ ਸਪਿਨਰ ਅਮਿਤ ਮਿਸ਼ਰਾ ਨੇ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਚੱਲ ਰਹੇ ਮੈਚ ਦੇ ਦੌਰਾਨ ਜਿਵੇਂ ਹੀ ਸ਼ੁੱਭਮਨ ਗਿੱਲ ਦਾ ਵਿਕਟ ਹਾਸਲ ਕੀਤਾ ਤਾਂ ਉਹ ਇਕ ਵਿਸ਼ੇਸ਼ ਕਲੱਬ 'ਚ ਸ਼ਾਮਲ ਹੋ ਗਏ। ਇਹ ਕਲੱਬ ਹੈ ਇਕ ਫ੍ਰੈਂਚਾਇਜ਼ੀ ਵਲੋਂ 100 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦਾ। ਹੁਣ 7ਵੇਂ ਅਜਿਹੇ ਗੇਂਦਬਾਜ਼ ਬਣ ਗਏ ਹਨ, ਜਿਨ੍ਹਾਂ ਨੇ ਆਈ. ਪੀ. ਐੱਲ. 'ਚ ਕਿਸੇ ਇਕ ਫ੍ਰੈਂਚਾਇਜ਼ੀ ਦੇ ਲਈ 100 ਵਿਕਟਾਂ ਹਾਸਲ ਕੀਤੀਆਂ ਹਨ। ਮੁੰਬਈ ਦੀ ਇਕਲੌਤੀ ਅਜਿਹੀ ਟੀਮ ਹੈ, ਜਿਸ ਦੇ ਦੋ ਖਿਡਾਰੀ ਮਲਿੰਗਾ ਅਤੇ ਹਰਭਜਨ ਸਿੰਘ 100-100 ਵਿਕਟਾਂ ਪੂਰੀਆਂ ਕਰ ਚੁੱਕੇ ਹਨ। ਦੇਖੋ ਲਿਸਟ-

ਇਕ ਆਈ. ਪੀ. ਐੱਲ. ਫ੍ਰੈਂਚਾਇਜ਼ੀ ਦੇ ਲਈ 100+ ਵਿਕਟ
ਮੁੰਬਈ ਇੰਡੀਅਨ- ਲਸਿਥ ਮਲਿੰਗਾ, ਹਰਭਜਨ ਸਿੰਘ
ਕੋਲਕਾਤਾ- ਸੁਨੀਲ ਨਾਰਾਇਣਨ
ਹੈਦਰਾਬਾਦ- ਭੁਵਨੇਸ਼ਵਰ ਕੁਮਾਰ
ਬੈਂਗਲੁਰੂ- ਯੁਜਵੇਂਦਰ ਯਾਹਲ
ਚੇਨਈ ਸੁਪਰ ਕਿੰਗਜ਼- ਡੀਜੇ ਬ੍ਰਾਵੋ
ਦਿੱਲੀ ਕੈਪੀਟਲਸ- ਅਮਿਤ ਮਿਸ਼ਰਾ
ਆਈ. ਪੀ. ਐੱਲ. ਦੇ ਓਵਰ ਆਲ ਵਿਕਟ
170 ਲਸਿਥ ਮਲਿੰਗਾ
160 ਅਮਿਤ ਮਿਸ਼ਰਾ
155 ਪਿਯੂਸ਼ ਚਾਵਲਾ
150 ਹਰਭਜਨ ਸਿੰਘ
147 ਡਵੇਨ ਬ੍ਰਾਵੋ
ਨਯਨ ਦੋਸ਼ੀ: ਟੀ-20 ਕ੍ਰਿਕਟ 'ਚ ਸਭ ਤੋਂ ਪਹਿਲਾਂ 50 ਵਿਕਟ ਹਾਸਲ ਕਰਨ ਵਾਲੇ ਗੇਂਦਬਾਜ਼
NEXT STORY