ਦੁਬਈ— ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ) ਨੇ ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ ਨੂੰ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦੇ ਲਈ ਕਪਤਾਨ ਨਿਯੁਕਤ ਕੀਤਾ ਹੈ। ਆਈ. ਸੀ. ਸੀ. ਨੇ ਸੋਮਵਾਰ ਨੂੰ ਜਾਰੀ ਟੂਰਨਾਮੈਂਟ ਦੀ ਟੀਮ ਦਾ ਐਲਾਨ ਕੀਤਾ ਜਿਸ ਦੀ ਕਮਾਨ ਰਨ ਮਸ਼ੀਨ ਅਤੇ ਭਾਰਤੀ ਕਪਤਾਨ ਮਿਤਾਲੀ ਨੂੰ ਸੌਪ ਦਿੱਤੀ ਗਈ ਹੈ। ਮਿਤਾਲੀ ਤੋਂ ਇਲਾਵਾ ਆਸਟਰੇਲੀਆ ਦੇ ਖਿਲਾਫ ਨਾਬਾਦ 171 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੀ ਆਲਰਾਊਂਡਰ ਹਰਮਨਪ੍ਰੀਤ ਕੌਰ ਅਤੇ ਦੀਪਤੀ ਸ਼ਰਮਾ ਨੂੰ ਵੀ 11 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
34 ਸਾਲਾਂ ਮਿਤਾਲੀ ਦੀ ਅਗੁਵਾਈ 'ਚ ਭਾਰਤ ਨੂੰ ਐਤਵਾਰ ਨੂੰ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦੇ ਫਾਈਨਲ 'ਚ ਲਾਡ੍ਰਸ 'ਚ ਇੰਗਲੈਂਡ ਦੇ ਹੱਥੋਂ 9 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਕਪਤਾਨ ਮਿਤਾਲੀ ਟੂਰਨਾਮੈਂਟ 'ਚ 409 ਦੌੜਾਂ ਦੇ ਨਾਲ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਰਹੀ। ਭਾਰਤ ਤੋਂ ਇਲਾਵਾ ਵਿਸ਼ਵ ਚੈਂਪੀਅਨ ਇੰਗਲੈਂਡ ਦੀ ਪੰਜ ਖਿਡਾਰੀਆਂ ਟੈਮੀ ਮਯੂਮੋਂਟ, ਅਨਯਾ ਸ਼ਬਸੋਲ, ਵਿਕਟ ਕੀਪਰ ਸਾਰਾ ਟੇਲਰ, ਏਲੇਕਸ ਹਾਰਟਲੇ ਅਤੇ ਨਤਾਲੀ ਸ਼ਿਵਰ ਨੂੰ ਵੀ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਟੀਮ 'ਚ ਮੌਕਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਦੀ 3 ਅਤੇ ਆਸਟਰੇਲੀਆ ਦੀ 1 ਖਿਡਾਰੀ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਭਾਰਤੀ ਕਪਤਾਨ ਮਿਤਾਲੀ ਅਤੇ ਇੰਗਲੈਂਡ ਦੀ ਤੇਜ਼ ਗੇਂਦਬਾਜ਼ ਅਨਯਾ ਸ਼ਬਸੋਲ ਵਿਕਟ ਕੀਪਰ ਸਾਰਾ ਟੇਲਰ ਨੂੰ ਦੂਜੀ ਵਾਰ ਵਿਸ਼ਵ ਕੱਪ 'ਚ ਚੁਣਿਆ ਗਿਆ ਹੈ। ਮਿਤਾਲੀ ਅਤੇ ਟੇਲਰ ਨੂੰ 2009 'ਚ ਅਤੇ ਸ਼ਬਰੋਲ ਨੂੰ 2013 'ਚ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਟੀਮ 'ਚ ਚੁਣਿਆ ਗਿਆ ਸੀ।
ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਟੀਮ ਇਸ ਤਰ੍ਹਾਂ ਹੈ—
ਟੈਮੀ ਮਯੂਮੋਂਟ, ਐੱਲ. ਵੋਲਵਾਰਡਟ, ਮਿਤਾਲੀ ਰਾਜ (ਕਪਤਾਨ), ਈ ਪੈਰੀ, ਸਾਰਾ ਟੇਲਰ (ਵਿਕਟਕੀਪਰ), ਹਰਮਨਪ੍ਰੀਤ ਕੌਰ, ਦੀਪਤੀ ਸ਼ਰਮਾ, ਐੱਮ. ਕਾਪ, ਡੀ ਵੇਨ ਨੀਰਕੇਕ, ਅਨਯਾ ਸ਼ਬਰੋਲ, ਏਲੇਕਸ ਹਾਰਟਲੇ, ਨਤਾਲੀ ਸ਼ਿਵਰ।
ਐੱਲ.ਪੀ.ਜੀ.ਏ. 'ਚ ਸਰਵਸ਼੍ਰੇਸਠ ਪ੍ਰਦਰਸ਼ਨ ਦੇ ਨਾਲ ਅਦਿੱਤੀ ਸੰਯੁਕਤ ਅੱਠਵੇਂ ਸਥਾਨ 'ਤੇ
NEXT STORY