ਮੈਡ੍ਰਿਡ– ਬਾਰਸੀਲੋਨਾ ਨੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਆਪਣੇ ਖਿਤਾਬ ਦੇ ਬਚਾਅ ਦੀ ਸ਼ੁਰੂਆਤ ਮਾਲੋਰਕਾ ’ਤੇ 3-0 ਦੀ ਆਸਾਨ ਜਿੱਤ ਨਾਲ ਕੀਤੀ। ਉਸ ਨੇ ਮਾਲੋਰਕਾ ਨੂੰ ਮਿਲੇ ਦੋ ਰੈੱਡ ਕਾਰਡ ਦਾ ਫਾਇਦਾ ਚੁੱਕਿਆ। ਪਿਛਲੇ ਸੈਸ਼ਨ ਵਿਚ ਬਾਰਸੀਲੋਨਾ ਦੇ ਸ਼ਾਨਦਾਰ ਹਮਲੇ ਦੀ ਅਗਵਾਈ ਕਰਨ ਵਾਲੇ ਰਾਫਿਨਹਾ ਤੇ ਲਾਮਿਨੇ ਯਾਮਲ ਨੂੰ ਇਕ ਵਾਰ ਫਿਰ ਆਪਣਾ ਪ੍ਰਭਾਵ ਛੱਡਣ ਵਿਚ ਸਿਰਫ 7 ਮਿੰਟ ਲੱਗੇ।
ਯਾਮਲ ਦੇ ਕ੍ਰਾਸ ’ਤੇ ਰਾਫਿਨਹਾ ਨੇ ਟੀਮ ਵੱਲੋਂ ਪਹਿਲਾ ਗੋਲ ਕੀਤਾ। ਫੇਰਾਨ ਟੋਰੇਸ ਨੇ 23ਵੇਂ ਮਿੰਟ ਵਿਚ ਬਾਰਸੀਲੋਨਾ ਦੀ ਬੜ੍ਹਤ ਦੁੱਗਣੀ ਕਰ ਦਿੱਤੀ। ਇਸ ਗੋਲ ਵਿਰੁੱਧ ਹਾਲਾਂਕਿ ਮਾਲੋਰਕਾ ਨੇ ਸ਼ਿਕਾਇਤ ਕੀਤੀ ਸੀ ਕਿਉਂਕਿ ਉਸਦੇ ਇਕ ਖਿਡਾਰੀ ਦੇ ਸਿਰ ਵਿਚ ਗੇਂਦ ਲੱਗਣ ਤੋਂ ਬਾਅਦ ਉਹ ਜ਼ਮੀਨ ’ਤੇ ਡਿੱਗ ਗਿਆ ਸੀ। ਯਾਮਲ ਨੇ ਦੂਜੇ ਹਾਫ ਦੇ ਸਟਾਪੇਜ ਟਾਈਮ ਵਿਚ ਟਾਪ ਕਾਰਨਰ ’ਤੇ ਗੋਲ ਕਰ ਕੇ ਸਕੋਰ 3-0 ਕਰ ਦਿੱਤਾ। ਪਿਛਲੇ ਸੈਸ਼ਨ ਵਿਚ 102 ਗੋਲ ਕਰ ਕੇ ਲੀਗ ਜਿੱਤਣ ਵਾਲੀ ਬਾਰਸੀਲੋਨਾ ਦੀ ਟੀਮ ਤਜਰਬੇਕਾਰ ਸਟ੍ਰਾਈਕਰ ਰਾਬਰਟੋ ਲੇਵਾਂਡੋਵਸਕੀ ਦੇ ਬਿਨਾਂ ਮੈਦਾਨ ’ਤੇ ਉਤਰੀ ਜਿਹੜਾ ਜ਼ਖ਼ਮੀ ਹੋਣ ਕਾਰਨ ਪਹਿਲੇ ਮੈਚ ਵਿਚ ਨਹੀਂ ਖੇਡ ਸਕਿਆ।
ਏਸ਼ੀਆ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੂੰ ਲੱਗਾ ਵੱਡਾ ਝਟਕਾ, ਸਟਾਰ ਵਿਕਟਕੀਪਰ ਬੱਲੇਬਾਜ਼ ਸੱਟ ਕਾਰਨ ਹੋਇਆ ਬਾਹਰ
NEXT STORY