ਨਵੀਂ ਦਿੱਲੀ : ਟੀ-20 ਕ੍ਰਿਕਟ ਵਿਚ ਆਪਣੀ ਸਟ੍ਰਾਈਕ ਰੇਟ ਲਈ ਮਿਤਾਲੀ ਰਾਜ ਨੂੰ ਜ਼ਿਆਦਾਤਰ ਆਲੋਚਨਾਵਾਂ ਦਾ ਸਾਹਮਣ ਕਰਨਾ ਪੈਂਦਾ ਹੈ ਪਰ ਭਾਰਤ ਦੀ ਵਨ ਡੇ ਕਪਤਾਨ ਹੈਰਾਨ ਹੈ ਕਿ ਆਖਰ ਕਿਉਂ ਬੇਹੱਦ ਖਰਾਬ ਸਟ੍ਰਾਈਕ ਰੇਟ ਨਾਲ ਖੇਡਣ ਵਾਲੀ ਖਿਡਾਰੀ ਉਸਦੀ ਤਰ੍ਹਾਂ ਆਲੋਚਨਾ ਦਾ ਸ਼ਿਕਾਰ ਨਹੀਂ ਹੁੰਦੀ। ਮਿਤਾਲੀ ਦਾ ਮੰਨਣਾ ਹੈ ਕਿ ਉਸ ਨੂੰ ਹਮੇਸ਼ਾ ਤੋਂ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਜਦਕਿ ਛੋਟੇ ਸਵਰੂਪਾਂ ਵਿਚ ਕੁਝ ਹੋਰ ਖਿਡਾਰੀਆਂ ਨੇ ਵੀ ਖਰਾਬ ਪ੍ਰਦਰਸ਼ਨ ਕੀਤਾ। ਮਿਤਾਲੀ ਨੇ ਮੀਡੀਆ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ, ''ਪਹਿਲੇ ਮੈਚ (ਮਹਿਲਾ ਟੀ-20 ਚੈਲੰਜ) ਵਿਚ ਕੁਝ ਖਿਡਾਰੀ ਸੀ ਜਿਨ੍ਹਾਂ ਦਾ ਸਟ੍ਰਾਈਕ ਰੇਟ 100 ਤੋਂ ਘੱਟ ਸੀ। ਪਰ ਉਸ ਨੂੰ ਕਿਉਂ ਨਹੀਂ ਮੁੱਦਾ ਬਣਾਇਆ ਗਿਆ। ਉਨ੍ਹਾਂ ਦੀ ਆਲੋਚਨਾ ਨਹੀਂ ਹੋਈ ਕਿਉਂਕਿ ਉਹ ਮਿਤਾਲੀ ਰਾਜ ਨਹੀਂ ਸੀ।''

ਨੌਜਵਾਨ ਬੱਲੇਬਾਜ਼ ਜੇਮਿਮਾ ਰੋਡ੍ਰਿਗਜ ਦਾ ਨਾਂ ਲਏ ਬਗੈਰ ਮਿਤਾਲੀ ਨੇ ਕਿਹਾ ਕਿ ਚੋਟੀ ਕ੍ਰਮ ਦੀ ਇਕ ਬੱਲੇਬਾਜ਼ ਦਾ ਸਟ੍ਰਾਈਕ 50 ਦਾ ਸੀ। ਮਿਤਾਲੀ ਨੇ ਮੁੰਬਈ ਦੀ ਇਸ ਨੌਜਵਾਨ ਖਾਡਰਨ ਦਾ ਨਾਂ ਨਹੀਂ ਲਿਆ ਪਰ ਉਸ ਨੇ ਇੰਗਲੈਂਡ ਖਿਲਾਫ ਟੀ 20 ਮੈਚ ਵਿਚ 22 ਗੇਂਦਾਂ ਵਿਚ 11 ਦੌੜਾਂ ਬਣਾਈਆਂ ਅਤੇ ਭਾਰਤ ਇਹ ਮੈਚ ਘੱਟ ਫਰਕ ਨਾਲ ਹਾਰ ਗਿਆ।
ਡਾਈਮੰਡ ਕੱਪ : ਭਾਰਤੀ ਗੋਲਫਰਾਂ ਦੀ ਖਰਾਬ ਸ਼ੁਰੂਆਤ
NEXT STORY