ਲੁਧਿਆਣਾ (ਰਾਜ): ਸ਼ਹਿਰ ਵਿਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਹੁਣ ਸਿੱਖਿਆ ਜਗਤ ਨਾਲ ਜੁੜੇ ਲੋਕ ਵੀ ਉਨ੍ਹਾਂ ਦੇ ਨਿਸ਼ਾਨੇ 'ਤੇ ਹਨ। ਤਾਜ਼ਾ ਮਾਮਲਾ ਪਿੰਡ ਰੁੜਕਾ ਦਾ ਹੈ, ਜਿੱਥੇ ਸੇਂਟ ਥਾਮਸ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਚੋਰਾਂ ਨੇ ਲੱਖਾਂ ਦੇ ਮਾਲ 'ਤੇ ਹੱਥ ਸਾਫ਼ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਡੇਹਲੋਂ ਦੀ ਪੁਲਸ ਨੇ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕੀਤਾ ਹੈ। ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਸ਼ਾਤਿਰ ਚੋਰਾਂ ਦਾ ਪਤਾ ਲਗਾਇਆ ਜਾ ਸਕੇ।
ਸ਼ਿਕਾਇਤਕਰਤਾ ਪ੍ਰਿੰਸੀਪਲ ਸੋਣ ਨੇ ਚਿਰਾਈਲ ਨੇ ਪੁਲਸ ਨੂੰ ਬਿਆਨ ਵਿਚ ਦੱਸਿਆ ਕਿ ਉਹ ਪਿੰਡ ਰੁੜਕਾ ਸਥਿਤ ਸੇਂਟ ਥਾਮਸ ਕਾਨਵੈਂਟ ਸਕੂਲ ਵਿਚ ਕੰਮ ਕਰਦਾ ਹੈ ਤੇ ਇਸ ਵੇਲੇ ਆਪਣੇ ਦੋ ਸਾਥੀਆਂ ਦੇ ਨਾਲ ਪ੍ਰੀਤਮ ਸਿੰਘ ਦੇ ਮਕਾਨ ਵਿਚ ਕਿਰਾਏ 'ਤੇ ਰਹਿੰਦੇ ਹਨ। 28 ਜਨਵਰੀ ਨੂੰ ਜਦੋਂ ਉਹ ਸਾਰੇ ਆਪੋ-ਆਪਣੇ ਕੰਮ 'ਤੇ ਗਏ ਹੋਏ ਸੀ, ਤਾਂ ਮਗਰੋਂ ਅਣਪਛਾਤੇ ਚੋਰਾਂ ਨੇ ਕਮਰੇ ਵਿਚ ਸੰਨ੍ਹ ਲਾ ਦਿੱਤੀ। ਪੀੜਤ ਮੁਤਾਬਕ, ਚੋਰਾਂ ਨੇ ਕਮਰੇ ਅੰਦਰ ਦਾਖ਼ਲ ਹੋ ਕੇ ਬੜੇ ਆਰਾਮ ਨਾਲ ਅਲਮਾਰੀ ਦੇ ਤਾਲੇ ਤੋੜੇ ਤੇ ਇਸ ਵਿਚ ਰੱਖਿਆ ਕੀਮਤੀ ਸਾਮਾਨ ਸਮੇਟ ਲਿਆ। ਚੋਰ ਉਸ ਦੇ ਘਰੋਂ ਸੋਨੇ ਦੀ ਚੈਨ ਤੇ ਮੁੰਦਰੀ, 20 ਹਜ਼ਾਰ ਰੁਪਏ ਤੇ ਮੋਬਾਈਲ ਚੋਰੀ ਕਰ ਕੇ ਲੈ ਗਏ।
ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 10 ਲੱਖ ਰੁਪਏ ਦੀ ਠੱਗੀ
NEXT STORY