ਆਕਲੈਂਡ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਸ਼ਨੀਵਾਰ ਨੂੰ ਇਕ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ ਹੈ। 39 ਸਾਲਾ ਮਿਤਾਲੀ ਮਹਿਲਾ ਵਿਸ਼ਵ ਕੱਪ 'ਚ ਸਾਂਝੇ ਤੌਰ 'ਤੇ ਸਭ ਤੋਂ ਜ਼ਿਆਦਾ ਵਾਰ 50 ਤੋਂ ਜ਼ਿਆਦਾ ਦੌੜਾ ਬਣਾਉਣ ਵਾਲੀ ਬੱਲੇਬਾਜ਼ ਬਣ ਗਈ। ਮਿਤਾਲੀ ਨੇ ਆਸਟਰੇਲੀਆ ਦੇ ਖ਼ਿਲਾਫ਼ ਆਈ. ਸੀ. ਸੀ. 2022 ਮਹਿਲਾ ਕ੍ਰਿਕਟ ਵਿਸ਼ਵ ਕੱਪ ਮੈਚ 'ਚ 96 ਗੇਂਦਾਂ 'ਤੇ 68 ਦੌੜਾਂ ਦੀ ਪਾਰੀ ਖੇਡ ਕੇ ਇਹ ਉਪਲੱਬਧੀ ਹਾਸਲ ਕੀਤੀ।
ਇਹ ਵੀ ਪੜ੍ਹੋ : ਗਲੇਨ ਮੈਕਸਵੈਲ ਨੇ ਭਾਰਤੀ ਮੂਲ ਦੀ ਵਿਨੀ ਰਮਨ ਨਾਲ ਕੀਤਾ ਵਿਆਹ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ
ਮਿਤਾਲੀ ਨੇ 12 ਵਾਰ 50 ਤੋਂ ਵੱਧ ਦਾ ਸਕੋਰ ਬਣਾਉਣ ਦੇ ਨਾਲ ਨਿਊਜ਼ੀਲੈਂਡ ਦੀ ਸਾਬਕਾ ਕ੍ਰਿਕਟਰ ਡੇਬੀ ਹਾਕਲੇ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਸਭ ਤੋਂ ਜ਼ਿਆਦਾ 50 ਤੋਂ ਜ਼ਿਆਦਾ ਸਕੋਰ ਬਣਾਉਣ ਵਾਲੇ ਚੋਟੀ ਦੀਆਂ ਪੰਜ ਬੱਲੇਬਾਜ਼ਾਂ 'ਚ ਇੰਗਲੈਂਡ ਦੀ ਸ਼ਾਰਲੇਟ ਐਡਵਰਡਸ (11), ਆਸਟਰੇਲੀਆ ਦੀ ਕਰੇਨ ਰੋਲਟਨ (9) ਤੇ ਨਿਊਜ਼ੀਲੈਂਡ ਦੀ ਸੂਜੀ ਬੇਟਸ (8) ਵੀ ਸ਼ਾਮਲ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਹਿਲਾ ਵਿਸ਼ਵ ਕੱਪ : ਆਸਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ
NEXT STORY