ਬ੍ਰਿਸਬੇਨ, (ਬਿਊਰੋ)— ਅੰਕੁਰ ਮਿੱਤਲ ਨੇ ਰਾਸ਼ਟਰਮੰਡਲ ਖੇਡਾਂ 'ਚ ਅੱਜ ਇੱਥੇ ਪੁਰਸ਼ਾਂ ਦੇ ਡਬਲ ਟ੍ਰੈਪ ਮੁਕਾਬਲੇ 'ਚ ਕਾਂਸੀ ਤਮਗਾ ਜਿੱਤ ਕੇ ਨਿਸ਼ਾਨੇਬਾਜ਼ੀ 'ਚ ਭਾਰਤੀ ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ। ਮਿੱਤਲ ਨੇ ਬੇਲਮੋਂਟ ਸ਼ੂਟਿੰਗ ਸੈਂਟਰ 'ਚ ਹੋ ਰਹੇ ਮੁਕਾਬਲੇ ਦੇ ਫਾਈਨਲ 'ਚ 53 ਦਾ ਸਕੋਰ ਬਣਾਇਆ। 6 ਖਿਡਾਰੀਆਂ ਵਾਲੇ ਫਾਈਨਲਸ 'ਚ ਸ਼ਾਮਲ ਇਕ ਦੂਜੇ ਭਾਰਤੀ ਨਿਸ਼ਾਨੇਬਾਜ਼ ਮੁਹੰਮਦ ਅਸਬ ਚੌਥੇ ਸਥਾਨ 'ਤੇ ਰਹੇ। ਉਨ੍ਹਾਂ ਨੇ ਗਲਾਸਗੋ 'ਚ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਤਮਗਾ ਜਿੱਤਿਆ ਸੀ।
ਸਕਾਟਲੈਂਡ ਦੇ ਡੇਵਿਡ ਮੈਕਮੇਥ ਨੇ ਖੇਡਾਂ ਦਾ ਰਿਕਾਰਡ 74 ਦਾ ਸਕੋਰ ਬਣਾ ਕੇ ਸੋਨ ਤਮਗਾ ਜਿੱਤਿਆ ਜਦਕਿ ਆਈਲ ਆਫ ਮੈਨ ਦੇ ਟਿਮ ਨੀਲ ਨੇ 70 ਦੇ ਸਕੋਰ ਦੇ ਨਾਲ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ। ਪਿਛਲੇ ਸਾਲ ਮਾਸਕੋ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਅਤੇ ਦੋ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ 'ਚ ਇਕ ਚਾਂਦੀ ਅਤੇ ਇਕ ਸੋਨ ਤਮਗਾ ਜਿੱਤਣ ਵਾਲੇ 26 ਸਾਲਾ ਮਿੱਤਲ ਕੁਆਲੀਫਾਇੰਗ ਰਾਊਂਡ 133 ਦੇ ਸਕੋਰ ਦੇ ਨਾਲ ਪੰਜਵੇਂ ਸਥਾਨ 'ਤੇ ਰਹੇ ਸਨ। ਮਿੱਤਲ 2014 ਦੇ ਰਾਸ਼ਟਰਮੰਡਲ ਖੇਡਾਂ 'ਚ ਪੰਜਵੇਂ ਸਥਾਨ 'ਤੇ ਰਹੇ ਸਨ। ਅਸਬ ਨੇ ਕੁਆਲੀਫਾਇੰਗ ਰਾਊਂਡ 'ਚ 137 ਦਾ ਸਕੋਰ ਕੀਤਾ ਸੀ ਅਤੇ ਉਨ੍ਹਾਂ ਦੇ ਅਤੇ ਮੈਕਮੇਥ ਵਿਚਾਲੇ ਸ਼ੂਟ ਆਫ ਹੋਇਆ ਜਿਸ ਤੋਂ ਬਾਅਦ ਉਹ ਦੂਜੇ ਸਥਾਨ 'ਤੇ ਰਹੇ ਸਨ।
ਦੋ ਸਾਲ ਬਾਅਦ ਪਰਤਨਾ ਅਤੇ ਜਿੱਤਣਾ ਚੰਗਾ ਲਗ ਰਿਹਾ ਹੈ : ਧੋਨੀ
NEXT STORY