ਬੁਲਵਾਓ– ਕਾਰਜਕਾਰੀ ਕਪਤਾਨ ਕੇਸ਼ਵ ਮਹਾਰਾਜ ਐਤਵਾਰ ਨੂੰ ਇੱਥੇ ਜ਼ਿੰਬਾਬਵੇ ਵਿਰੁੱਧ ਸ਼ੁਰੂਆਤੀ ਮੈਚ ਦੇ ਦੂਜੇ ਦਿਨ 200 ਟੈਸਟ ਵਿਕਟਾਂ ਲੈਣ ਵਾਲਾ ਦੱਖਣੀ ਅਫਰੀਕਾ ਦਾ ਪਹਿਲਾ ਸਪਿੰਨਰ ਬਣ ਗਿਆ ਹੈ। 35 ਸਾਲਾ ਮਹਾਰਾਜ ਪਿਛਲੇ 9 ਸਾਲਾਂ ਤੋਂ ਟੈਸਟ ਕ੍ਰਿਕਟ ਖੇਡ ਰਿਹਾ ਹੈ ਤੇ ਟੈਸਟ ਰੂਪ ਵਿਚ ਟੀਮ ਦਾ ਪ੍ਰਮੁੱਖ ਸਪਿੰਨਰ ਹੈ।
ਖੱਬੇ ਹੱਥ ਦੇ ਸਪਿੰਨਰ ਮਹਾਰਾਜ ਦੇ ਨਾਂ ਹੁਣ 59 ਟੈਸਟ ਮੈਚਾਂ ਵਿਚ 202 ਵਿਕਟਾਂ ਹੋ ਗਈਆਂ ਹਨ, ਜਿਨ੍ਹਾਂ ਵਿਚ 11 ਵਾਰ 5 ਵਿਕਟਾਂ ਤੇ 1 ਵਾਰ 10 ਵਿਕਟਾਂ ਸ਼ਾਮਲ ਹਨ। ਮਹਾਰਾਜ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ 166 ਮੈਚਾਂ ਵਿਚ 631 ਵਿਕਟਾਂ ਲਈਆਂ ਹਨ।
ਰਿਕਾਰਡ 25ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਲਈ ਵਿੰਬਲਡਨ ਸਭ ਤੋਂ ਚੰਗਾ ਮੌਕਾ : ਜੋਕੋਵਿਚ
NEXT STORY