ਨਵੀਂ ਦਿੱਲੀ- ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਤੋਂ ਪਾਰ ਪਾਉਣ ਵਿਚ ਵਿਰਾਟ ਕੋਹਲੀ, ਪੀ. ਵੀ. ਸਿੰਧੂ, ਸਚਿਨ ਤੇਂਦੁਲਕਰ ਸਮੇਤ ਚੋਟੀ ਦੇ ਖਿਡਾਰੀਆਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕਰਦੇ ਹੋਏ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਇਸ ਮਹਾਮਾਰੀ ਵਿਰੁੱਧ ਵਿਸ਼ਵ ਪੱਧਰੀ ਲੜਾਈ ਵਿਚ 'ਟੀਮ ਇੰਡੀਆ' ਦੇ ਰੂਪ ਵਿਚ ਭਾਰਤ ਨੂੰ ਜੇਤੂ ਬਣਾਉਣਾ ਹੈ।
ਪ੍ਰਧਾਨ ਮੰਤਰੀ ਨੇ ਤੇਜ਼ੀ ਨਾਲ ਫੈਲ ਰਹੀ ਕੋਵਿਡ-19 ਮਹਾਮਾਰੀ 'ਤੇ ਕੰਟਰੋਲ ਲਈ ਰਾਸ਼ਟਰੀ ਲਾਕਡਾਊਨ ਵਿਚਾਲੇ ਖੇਡ ਮੰਤਰੀ ਕਿਰੇਨ ਰਿਜਿਜੂ ਤੇ ਦੇਸ਼ ਦੇ 40 ਤੋਂ ਵੱਧ ਖਿਡਾਰੀਆਂ ਨਾਲ ਵੀਡੀਓ ਕਾਲ ਰਾਹੀਂ ਇਕ ਘੰਟੇ ਤਕ ਗੱਲ ਕੀਤੀ, ਜਿਨ੍ਹਾਂ ਵਿਚ ਬੀ. ਸੀ. ਸੀ. ਆਈ. ਮੁਖੀ ਸੌਰਭ ਗਾਂਗੁਲੀ ਵੀ ਸ਼ਾਮਲ ਸੀ। ਇਨ੍ਹਾਂ 'ਚੋਂ ਕੁਝ ਖਿਡਾਰੀਆਂ ਨੇ ਆਪਣੇ ਸੁਝਾਅ ਵੀ ਰੱਖੇ ਤੇ ਮੋਦੀ ਨੇ ਕਿਹਾ ਕਿ ਉਨ੍ਹਾਂ 'ਤੇ ਪੂਰਾ ਧਿਆਨ ਦਿੱਤਾ ਜਾਵੇਗਾ। ਖਿਡਾਰੀਆਂ ਨੂੰ ਆਪਣੀ ਗੱਲ ਰੱਖਣ ਲਈ 3-3 ਮਿੰਟ ਦਾ ਸਮਾਂ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨੇ 'ਸਕੰਲਪ, ਸਬਰ, ਹਾਂ-ਪੱਖੀ, ਸਨਮਾਨ ਤੇ ਸਹਿਯੋਗ' ਦਾ 5 ਸੂਤਰੀ ਮੰਤਰ ਦਿੰਦੇ ਹੋਏ ਕਿਹਾ ਕਿ ਲੋਕਾਂ ਦਾ ਮਨੋਬਲ ਵਧਾਉਣ ਵਿਚ ਖਿਡਾਰੀ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਅਸੀਂ 14 ਅਪ੍ਰੈਲ ਤੋਂ ਬਾਅਦ ਵੀ ਬੇਪ੍ਰਵਾਹ ਨਹੀਂ ਹੋ ਸਕਦੇ, ਪ੍ਰਧਾਨ ਮੰਤਰੀ ਨੇ ਮੇਰੀ ਇਸ ਧਾਰਨਾ ਨੂੰ ਪੁਖਤਾ ਕੀਤਾ : ਸਚਿਨ
ਚੈਂਪੀਅਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ 14 ਅਪ੍ਰੈਲ ਤੋਂ ਬਾਅਦ ਦਾ ਸਮਾਂ ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਲੜਾਈ ਵਿਚ ਕਾਫੀ ਅਹਿਮ ਹੋਵੇਗਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਿਡਾਰੀਆਂ ਨਾਲ ਵੀਡੀਓ ਕਾਨਫਰੰਸ ਵਿਚ ਇਹ ਗੱਲ ਕਹੀ। ਸਚਿਨ ਉਨ੍ਹਾਂ 40 ਖਿਡਾਰੀਆਂ ਵਿਚ ਸੀ, ਜਿਨ੍ਹਾਂ ਨੇ ਦੇਸ਼ ਦੀ ਮੌਜੂਦਾ ਸਥਿਤੀ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਇਕ ਘੰਟੇ ਦੀ ਵੀਡੀਓ ਕਾਲ ਵਿਚ ਹਿੱਸਾ ਲਿਆ। ਸਚਿਨ ਨੇ ਇਕ ਬਿਆਨ ਵਿਚ ਕਿਹਾ, ''ਉਨ੍ਹਾਂ ਨੇ (ਪ੍ਰਧਾਨ ਮਤਰੀ ਨੇ) ਮੇਰੀ ਇਸ ਧਾਰਨਾ ਨੂੰ ਪੁਖਤਾ ਕੀਤਾ ਕਿ ਅਸੀਂ 14 ਅਪ੍ਰੈਲ ਤੋਂ ਬਾਅਦ ਵੀ ਬੇਪ੍ਰਵਾਹ ਹੋ ਕੇ ਬੈਠ ਨਹੀਂ ਸਕਦੇ। ਉਸ ਤੋਂ ਬਾਅਦ ਦਾ ਸਮਾਂ ਕਾਫੀ ਅਹਿਮ ਹੋਵੇਗਾ।''
...ਜਦੋਂ 9 ਸਾਲ ਪਹਿਲਾਂ ਭਾਰਤ ਨੇ ਜਿੱਤਿਆ ਸੀ ਵਿਸ਼ਵ ਕੱਪ
NEXT STORY