ਕੋਲਕਾਤਾ— ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਸ਼ੁੱਕਰਵਾਰ ਨੂੰ ਇੱਥੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪ੍ਰਧਾਨ ਸੌਰਵ ਗਾਂਗੁਲੀ ਦੇ ਦਿਨ ਰਾਤ ਟੈਸਟ ਮੈਚਾਂ ਦੇ ਆਯੋਜਨ ਦੇ ਦਾਅਵੇ ਦਾ ਸਮਰਥਨ ਕੀਤਾ। ਹੈਦਰਾਬਾਦ ਕ੍ਰਿਕਟ ਸੰਘ ਦੇ ਪ੍ਰਧਾਨ ਨੂੰ ਖੁਸ਼ੀ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਵੀ ਬੀ. ਸੀ. ਸੀ. ਆਈ. ਦੇ ਪ੍ਰਧਾਨ ਦੀ ਰਾਏ ਨਾਲ ਸਹਿਮਤ ਹਨ।

ਅਜ਼ਹਰੂਦੀਨ ਨੇ ਕਿਹਾ, ''ਇਹ ਚੰਗਾ ਹੈ ਕਿ ਕਪਤਾਨ ਵੀ ਦਾਦਾ ਦੀ ਤਰ੍ਹਾਂ ਸਹਿਮਤ ਹਨ। ਤੁਹਾਨੂੰ ਪਤਾ ਲੱਗੇਗਾ ਕਿ ਕੀ ਦਰਸ਼ਕ ਇਸ ਨੂੰ ਚਾਹੁੰਦੇ ਹਨ ਜਾਂ ਨਹੀਂ। ਇਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।'' ਉਨ੍ਹਾਂ ਕਿਹਾ, ''ਮੈਨੂੰ ਬਹੁਤ ਖੁਸ਼ੀ ਹੈ ਕਿ ਗਾਂਗੁਲੀ ਬੀ. ਸੀ. ਸੀ. ਆਈ. ਦੇ ਪ੍ਰਧਾਨ ਬਣੇ ਹਨ। ਉਹ ਸ਼ਾਨਦਾਰ ਇਨਸਾਨ ਹਨ। ਇਕ ਬਿਹਤਰੀਨ ਖਿਡਾਰੀ ਜਿਨ੍ਹਾਂ ਨੇ ਕਈ ਟੂਰਨਾਮੈਂਟ ਜਿੱਤੇ। ਉਹ ਆਪਣੀਆਂ ਸ਼ਰਤਾਂ 'ਤੇ ਕ੍ਰਿਕਟ ਖੇਡੇ ਅਤੇ ਬੀ. ਸੀ. ਸੀ. ਆਈ. ਪ੍ਰਧਾਨ ਦੇ ਤੌਰ 'ਤੇ ਉਹ ਆਪਣੀਆਂ ਸ਼ਰਤਾਂ 'ਤੇ ਹੀ ਕੰਮ ਕਨਰਗੇ।''
ਫਰੈਂਚ ਓਪਨ ਦੇ ਕੁਆਟਰ ਫਾਈਨਲ ਮੁਕਾਬਲੇ 'ਚ ਹਾਰ ਕੇ ਬਾਹਰ ਹੋਈ ਸਿੰਧੂ
NEXT STORY