ਸਪੋਰਟਸ ਡੈਸਕ— ਅਯੁੱਧਿਆ ਵਿਵਾਦ 'ਤੇ ਸ਼ਨੀਵਾਰ ਨੂੰ ਸੁਪਰੀਮ ਕੋਰਟ ਨੇ ਆਪਣਾ ਇਤਿਹਾਸਕ ਫੈਸਲਾ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਨੇ ਵਿਵਾਦਤ ਜ਼ਮੀਨ ਦਾ ਮਾਲਕਾਨਾ ਹੱਕ ਰਾਮਲਲਾ ਨੂੰ ਦਿੱਤਾ ਹੈ। ਅਜਿਹੇ 'ਚ ਕਈ ਨਾਮੀ ਹਸਤੀਆਂ ਨੇ ਇਸ ਬਾਰੇ ਬਿਆਨ ਦਿੱਤੇ ਹਨ। ਇਸੇ ਲੜੀ 'ਚ ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਨੇ ਵੀ ਇਕ ਟਵੀਟ ਕੀਤਾ ਹੈ। ਕੈਫ ਦਾ ਇਹ ਟਵੀਟ ਨਾ ਸਿਰਫ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਸਗੋਂ ਹਰ ਕੋਈ ਇਸ ਦੀ ਸ਼ਲਾਘਾ ਵੀ ਕਰ ਰਿਹਾ ਹੈ।

ਦਰਅਸਲ, ਮੁਹੰਮਦ ਕੈਫ ਨੇ ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਦੇ ਬਾਅਦ ਟਵੀਟ ਕਰਦੇ ਹੋਏ ਲਿਖਿਆ, ''ਅਜਿਹਾ ਸਿਰਫ ਭਾਰਤ 'ਚ ਹੀ ਹੋ ਸਕਦਾ ਹੈ। ਜਿੱਥੇ ਇਕ ਜਸਟਿਸ ਅਬਦੁਲ ਨਜੀਰ ਸਰਬਸੰਮਤੀ ਨਾਲ ਲਏ ਫੈਸਲੇ 'ਚ ਸ਼ਾਮਲ ਸਨ ਅਤੇ ਇਕ ਕੇ. ਕੇ. ਮੁਹੰਮਦ ਨੇ ਇਤਿਹਾਸਕ ਦਸਤਾਵੇਜ਼ ਦਿੱਤੇ। ਭਾਰਤ ਦੀ ਵਿਚਾਰਧਾਰਾ ਉਸ ਤੋਂ ਕਿਤੇ ਜ਼ਿਆਦਾ ਵੱਡੀ ਹੈ ਜੋ ਕਿਸੇ ਵੀ ਵਿਚਾਰਧਾਰਾ ਨੂੰ ਸਮਝ ਸਕਦੀ ਹੈ। ਸਾਰੇ ਖੁਸ਼ ਰਹਿਣ, ਮੈਂ ਸ਼ਾਂਤੀ, ਪ੍ਰੇਮ ਅਤੇ ਸਦਭਾਵਨਾ ਦੀ ਦੁਆ ਕਰਦਾ ਹਾਂ।''
ਮੈਕਸਵੇਲ ਤੋਂ ਬਾਅਦ ਹੁਣ ਇਹ ਆਸਟਰੇਲੀਆਈ ਖਿਡਾਰੀ ਹੋਇਆ ਦਿਮਾਗੀ ਬਿਮਾਰੀ ਦਾ ਸ਼ਿਕਾਰ
NEXT STORY