ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਸਾਬਕਾ ਪਤਨੀ ਹਸੀਨ ਜਹਾਂ ਆਪਣੇ ਡਾਂਸ ਵੀਡੀਓ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਹਸੀਨ ਜਹਾਂ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਸਮੇਂ-ਸਮੇਂ ‘ਤੇ ਆਪਣੇ ਡਾਂਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸੇ ਦੌਰਾਨ ਹਸੀਨ ਜਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਦੇ ਕਜਰਾ ਰੇ ਗੀਤ ‘ਤੇ ਬੋਲਡ ਡਾਂਸ ਕਰ ਰਹੀ ਹੈ। ਸ਼ੰਮੀ ਦੀ ਐਕਸ ਪਤਨੀ ਨੇ ਇਸ ਦੌਰਾਨ ਆਪਣੇ ਬੈੱਡਰੂਮ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ।
ਹਸੀਨ ਜਹਾਂ ਦੀ ਤਾਜ਼ਾ ਵੀਡੀਓ ‘ਚ ਉਹ ਬਾਲੀਵੁੱਡ ਫਿਲਮ ਬੰਟੀ ਔਰ ਬਬਲੀ ਦੇ ਗੀਤ ‘ਕਜਰਾ ਰੇ’ ‘ਤੇ ਡਾਂਸ ਕਰ ਰਹੀ ਹੈ। ਇਸ ਫਿਲਮ ‘ਚ ਇਹ ਗੀਤ ਐਸ਼ਵਰਿਆ ਰਾਏ ‘ਤੇ ਫਿਲਮਾਇਆ ਗਿਆ ਹੈ, ਜੋ ਆਪਣੇ ਸਮੇਂ ਦੀ ਸੁਪਰਹਿੱਟ ਫਿਲਮ ਸੀ। ਹਸੀਨ ਜਹਾਂ ਇਸ ਗੀਤ ‘ਤੇ ਵਾਈਟ ਆਊਟ ਫਿਟ ਪਹਿਨ ਕੇ ਡਾਂਸ ਕਰ ਰਹੀ ਹੈ। ਉਸ ਨੇ ਇਹ ਡਾਂਸ ਵੀਡੀਓ ਆਪਣੇ ਬੈੱਡਰੂਮ ‘ਚ ਬਣਾਇਆ ਹੈ। ਵੀਡੀਓ ‘ਚ ਉਹ ਪਹਿਲਾਂ ਕੁਰਸੀ ‘ਤੇ ਬੈਠਦੀ ਹੈ ਅਤੇ ਫਿਰ ਸੋਫੇ ‘ਤੇ ਜਾਂਦੀ ਹੈ। ਬਾਅਦ ਵਿਚ ਉਹ ਬਿਸਤਰੇ ‘ਤੇ ਲੇਟ ਗਈ ਅਤੇ ਬੈਕਗ੍ਰਾਉਂਡ ਵਿਚ ਗੀਤ ਕਜਰਾ ਰੇ ਵੱਜ ਰਿਹਾ ਹੈ।
ਸ਼ੰਮੀ ਨੂੰ ਪਹਿਲੀ ਨਜ਼ਰ ‘ਚ ਹੀ ਹਸੀਨ ਜਹਾਂ ਨਾਲ ਪਿਆਰ ਹੋ ਗਿਆ ਸੀ
ਹਸੀਨ ਜਹਾਂ ਨੂੰ ਬਚਪਨ ਤੋਂ ਹੀ ਖੇਡਾਂ ਅਤੇ ਮਾਡਲਿੰਗ ਦਾ ਸ਼ੌਕ ਸੀ, ਉਸਨੇ ਕੋਲਕਾਤਾ ਵਿੱਚ ਰਹਿੰਦਿਆਂ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਮੁਹੰਮਦ ਸ਼ੰਮੀ ਅਤੇ ਹਸੀਨ ਜਹਾਂ ਪਹਿਲੀ ਵਾਰ ਸਾਲ 2012 ਵਿੱਚ ਮਿਲੇ ਸਨ। ਖੂਬਸੂਰਤ ਜਹਾਂ ਨੂੰ ਦੇਖ ਕੇ ਸ਼ੰਮੀ ਨੂੰ ਉਸ ਨਾਲ ਪਿਆਰ ਹੋ ਗਿਆ। ਹਸੀਨ ਜਹਾਂ ਉਨ੍ਹੀਂ ਦਿਨੀਂ ਕੇਕੇਆਰ ਟੀਮ ਲਈ ਚੀਅਰਲੀਡਰ ਮਾਡਲ ਵਜੋਂ ਕੰਮ ਕਰ ਰਹੀ ਸੀ।
ਰੱਦ ਹੋ ਗਿਆ ਮੈਚ! ਜਡੇਜਾ ਨਾਲ ਹੋਏ ਵਿਵਾਦ ਮਗਰੋਂ ਟੀਮ ਨੇ ਖੇਡਣ ਤੋਂ ਕੀਤਾ ਇਨਕਾਰ
NEXT STORY