ਕੋਲਕਾਤਾ- ਮੋਹਨ ਬਾਗਾਨ ਸੁਪਰ ਜਾਇੰਟ ਨੇ ਬੁੱਧਵਾਰ ਨੂੰ ਇੰਡੀਅਨ ਸੁਪਰ ਲੀਗ ਵਿਚ ਕਲੱਬ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਆਪਣੇ ਮੁੱਖ ਕੋਚ ਜੁਆਨ ਫਰਨਾਂਡੋ ਤੋਂ ਵੱਖ ਹੋਣ ਦਾ ਫੈਸਲਾ ਕੀਤਾ। ਇੰਡੀਅਨ ਸੁਪਰ ਲੀਗ ਦੀ ਫਰੈਂਚਾਇਜ਼ੀ ਨੇ ਘੋਸ਼ਣਾ ਕੀਤੀ ਕਿ ਤਕਨੀਕੀ ਨਿਰਦੇਸ਼ਕ ਐਂਟੋਨੀਓ ਹਬਾਸ ਨੂੰ ਅਗਲੇ ਹਫਤੇ ਹੋਣ ਵਾਲੇ ਕਲਿੰਗ ਸੁਪਰ ਕੱਪ ਲਈ ਅੰਤਰਿਮ ਕੋਚ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਰੋਹਿਤ ਨੇ ਕੀਤਾ ਗਿੱਲ ਦਾ ਸਮਰਥਨ, ਕਿਹਾ- ਉਹ ਨੰਬਰ 3 'ਤੇ ਭਾਰਤ ਲਈ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ
ਫਰਨਾਂਡੋ ਨੂੰ ਦਸੰਬਰ 2021 ਵਿੱਚ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ, ਜਦੋਂ ਉਹ ਐੱਫਸੀ ਗੋਆ ਤੋਂ ਇਸ ਕੋਲਕਾਤਾ ਕਲੱਬ ਵਿੱਚ ਸ਼ਾਮਲ ਹੋਇਆ ਸੀ। ਉਨ੍ਹਾਂ ਦੇ ਮਾਰਗਦਰਸ਼ਨ ਵਿਚ ਮੋਹਨ ਬਾਗਾਨ ਨੇ ਪਿਛਲੇ ਸੀਜ਼ਨ ਦਾ ਇੰਡੀਅਨ ਸੁਪਰ ਲੀਗ (ਆਈਐੱਸਐੱਲ) ਖਿਤਾਬ ਜਿੱਤਿਆ ਸੀ ਅਤੇ ਏਐੱਫਸੀ ਕੱਪ ਅੰਤਰ-ਖੇਤਰੀ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ।
ਇਹ ਵੀ ਪੜ੍ਹੋ- ਓਸਾਕਾ ਬ੍ਰਿਸਬੇਨ ਇੰਟਰਨੈਸ਼ਨਲ ਦੇ ਦੂਜੇ ਦੌਰ 'ਚ ਹਾਰੀ
ਉਨ੍ਹਾਂ ਦੇ ਨਾਲ ਮੋਹਨ ਬਾਗਾਨ ਨੇ ਇਸ ਸੀਜ਼ਨ 'ਚ ਡੁਰੈਂਡ ਕੱਪ ਵੀ ਜਿੱਤਿਆ ਸੀ।ਮੋਹਨ ਬਾਗਾਨ ਨੇ ਇੱਕ ਬਿਆਨ ਵਿੱਚ ਕਿਹਾ, “ਇਸ ਸਾਲ ਡੂਰੈਂਡ ਕੱਪ ਅਤੇ ਆਈਐੱਸਐੱਲ 2022-23 ਜਿੱਤਣ ਵਿੱਚ ਸਾਡੀ ਮਦਦ ਕਰਨ ਲਈ ਜੁਆਨ ਫਰਨਾਂਡੋ ਦਾ ਧੰਨਵਾਦ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਨਿਊਲੈਂਡਸ ਸਟੇਡੀਅਮ ਦੇ ਬਾਹਰ ਫਲਸਤੀਨ ਸਮਰਥਕਾਂ ਨੇ ਦੱਖਣੀ ਅਫਰੀਕੀ ਕਪਤਾਨ ਖਿਲਾਫ ਕੀਤੀ ਨਾਅਰੇਬਾਜ਼ੀ
NEXT STORY