ਕੋਲਕਾਤਾ– ਇੰਡੀਅਨ ਸੁਪਰ ਲੀਗ (ਆਈ. ਸੀ. ਐੱਲ.) ਚੈਂਪੀਅਨ ਮੋਹਨ ਬਾਗਾਨ ਸੁਪਰ ਜਾਇੰਟ ਨੇ ਮੰਗਲਵਾਰ ਨੂੰ ਈਰਾਨ ਦੇ ਸੇਪਾਹਾਨ ਐੱਸ. ਸੀ. ਵਿਰੁੱਧ ਉਸਦੀ ਧਰਤੀ ’ਤੇ ਹੋਣ ਵਾਲੇ ਏ. ਐੱਫ. ਸੀ. ਚੈਂਪੀਅਨਸ ਲੀਗ-2 ਮੈਚ ਵਿਚੋਂ ਹਟਣ ਦਾ ਫੈਸਲਾ ਕੀਤਾ ਕਿਉਂਕਿ ਕਲੱਬ ਦੇ 6 ਵਿਦੇਸ਼ੀ ਖਿਡਾਰੀਆਂ ਨੇ ਆਪਣੇ ਦੇਸ਼ਾਂ ਵਿਚੋਂ ਮਿਲੀ ਸਲਾਹ ਤੋਂ ਬਾਅਦ ਇੱਥੇ ਯਾਤਰਾ ਕਰਨ ਤੋਂ ਇਨਕਾਰ ਕਰ ਦਿੱਤਾ।
ਕਲੱਬ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਸਾਰੇ ਖਿਡਾਰੀਆਂ ਤੇ ਭਾਰਤੀ ਸਟਾਫ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਮੈਚ ਲਈ ਈਰਾਨ ਦੀ ਯਾਤਰਾ ਨਾ ਕਰਨ ਦਾ ਸਮੂਹਿਕ ਫੈਸਲਾ ਕੀਤਾ ਹੈ। ਖਿਡਾਰੀਆਂ ਨੂੰ ਈ-ਵੀਜ਼ਾ ਜਾਰੀ ਕੀਤੇ ਜਾਣ ਤੋਂ ਬਾਅਦ ਟੀਮ ਦੇ ਮੈਂਬਰਾਂ ਨੂੰ ਐਤਵਾਰ ਸਵੇਰੇ ਈਰਾਨ ਲਈ ਉਡਾਨ ਭਰਨੀ ਸੀ।
ਬੁਲਗਾਰੀਆ ਦੇ ਰੂਝਦੀ ਨੇ ਵਿਸ਼ਵ ਰਿਕਾਰਡ ਦੇ ਨਾਲ ਲਗਾਤਾਰ 6ਵਾਂ ਸੋਨ ਤਮਗਾ ਜਿੱਤਿਆ
NEXT STORY