ਕਿੰਗਸਟਨ/ਜਮੈਕਾ (ਭਾਸ਼ਾ) : ਵੈਸਟਇੰਡੀਜ਼ ਅਤੇ ਆਇਰਲੈਂਡ ਵਿਚਾਲੇ ਮੰਗਲਵਾਰ ਨੂੰ ਇਥੇ ਹੋਣ ਵਾਲਾ ਦੂਜਾ ਵਨਡੇ ਅੰਤਰਰਾਸ਼ਟਰੀ ਮੁਕਾਬਲਾ ਮੁਲਤਵੀ ਕਰ ਦਿੱਤਾ ਗਿਆ ਹੈ। ਕ੍ਰਿਕਟ ਵੈਸਟਇੰਡੀਜ਼ (ਸੀ.ਡਬਲਯੂ.ਆਈ) ਅਤੇ ਕ੍ਰਿਕਟ ਆਇਰਲੈਂਡ ਨੇ ਸੋਮਵਾਰ ਨੂੰ ਸੰਯੁਕਤ ਬਿਆਨ ਜਾਰੀ ਕਰਕੇ ਕਿਹਾ ਕਿ ਟੀਮ ਵਿਚ ਕੋਰੋਨਾ ਵਾਇਰਸ ਸੰਕ੍ਰਮਣ ਦੇ 2 ਹੋਰ ਮਾਮਲੇ ਪਾਏ ਗਏ ਹਨ, ਜਦੋਂਕਿ 2 ਖਿਡਾਰੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨਾਲ ਟੀਮ ਕਾਫ਼ੀ ਕਮਜ਼ੋਰ ਹੋ ਗਈ ਹੈ। ਨਾਵਾਂ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ ਪਰ ਆਇਰਲੈਂਡ ਦੇ ਕੁੱਲ 5 ਖਿਡਾਰੀ ਇਕਾਂਤਵਾਸ ਵਿਚ ਹਨ।
ਪਾਲ ਸਟਰÇਲੰਗ, ਸਿਮੀ ਸਿੰਘ ਅਤੇ ਬੇਨ ਵ੍ਹਾਈਟ ਪਿਛਲੇ ਹਫ਼ਤੇ ਪਾਜ਼ੇਟਿਵ ਪਾਏ ਗਏ ਸਨ ਅਤੇ ਸ਼ਨੀਵਾਰ ਨੂੰ ਪਹਿਲੇ ਵਨਡੇ ਵਿਚ ਨਹੀਂ ਖੇਡ ਸਕੇ ਸਨ, ਜਿਸ ਨੂੰ ਮੇਜ਼ਬਾਨ ਟੀਮ ਨੇ 24 ਦੋੜਾਂ ਨਾਲ ਜਿੱਤਿਆ ਸੀ। ਦੋਵੇਂ ਬੋਰਡ ਪ੍ਰੋਗਰਾਮ ਦੀ ਸਮੀਖਿਆ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵਨਡੇ ਸੀਰੀਜ਼ ਪੂਰੀ ਕਰਨ ਦੀ ਉਮੀਦ ਹੈ। ਤੀਜਾ ਅਤੇ ਆਖ਼ਰੀ ਮੁਕਾਬਲਾ ਸ਼ੁੱਕਰਵਾਰ ਨੂੰ ਖੇਡਿਆ ਜਾਣਾ ਹੈ। ਇਕਮਾਤਰ ਟੀ20 ਅੰਤਰਰਾਸ਼ਟਰੀ ਮੁਕਾਬਲਾ ਐਤਵਾਰ ਨੂੰ ਹੋਣਾ ਹੈ। ਇਹ ਸਾਰੇ ਮੁਕਾਬਲੇ ਕਿੰਗਸਟਨ ਦੇ ਸਬੀਨਾ ਪਾਰਕ ਵਿਚ ਖੇਡੇ ਜਾਣੇ ਹਨ। ਆਇਰਲੈਂਡ ਦਾ ਅਮਰੀਕਾ ਅਤੇ ਵੈਸਟਇੰਡੀਜ਼ ਦਾ ਦੌਰਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ।
ਅਮਰੀਕਾ ਖ਼ਿਲਾਫ਼ 26 ਤੋਂ 30 ਦਸੰਬਰ ਤੱਕ ਹੋਣ ਵਾਲੀ ਆਇਰਲੈਂਡ ਦੀ 3 ਮੈਚਾਂ ਦੀ ਵਨਡੇ ਅੰਤਰਰਾਸ਼ਟਰੀ ਸੀਰੀਜ਼ ਸੰਕ੍ਰਮਣ ਦੇ ਮਾਮਲਿਆਂ ਕਾਰਨ ਰੱਦ ਕਰ ਦਿੱਤੀ ਗਈ ਹੈ। ਸ਼ੁਰੂਆਤ ਵਿਚ ਇਹ ਮਾਮਲੇ ਮੈਚ ਅਧਿਕਾਰੀਆਂ ਵਿਚਾਲੇ ਆਏ ਸਨ। ਆਇਰਲੈਂਡ ਦੇ ਸਟਾਫ਼ ਦਾ ਇਕ ਮੈਂਬਰ ਅਤੇ ਕਈ ਅਮਰੀਕੀ ਖਿਡਾਰੀ ਦੂਜੇ ਵਨਡੇ ਤੋਂ ਪਹਿਲਾਂ ਪਾਜ਼ੇਟਿਵ ਪਾਏ ਗਏ ਸਨ। ਮਾਮਲੇ ਵਧਦੇ ਗਏ ਅਤੇ ਦੋਵਾਂ ਟੀਮਾਂ ਨੂੰ ਕਰੀਬੀ ਸੰਪਰਕ ਮੰਨ ਕੇ ਸੀਰੀਜ਼ ਰੱਦ ਕਰਨ ਲਈ ਮਜ਼ਬੂਰ ਹੋਣਾ ਪਿਆ।
ਪੀ. ਵੀ. ਸਿੰਧੂ ਤੇ ਸ਼੍ਰੀਕਾਂਤ ਦੀਆਂ ਨਜ਼ਰਾਂ ਇੰਡੀਆ ਓਪਨ ਬੈਡਮਿੰਟਨ ਖ਼ਿਤਾਬ ਜਿੱਤਣ 'ਤੇ
NEXT STORY