ਇੰਦੌਰ (ਮੱਧ ਪ੍ਰਦੇਸ਼)- ਅਯੁੱਧਿਆ ਵਿਵਾਦ ਦੇ ਮੁਕੱਦਮੇ ਵਿਚ ਸੁਪਰੀਮ ਕੋਰਟ ਦੇ ਸੰਭਾਵਿਤ ਫੈਸਲੇ ਦੇ ਮੱਦੇਨਜ਼ਰ ਪੁਲਸ ਨੇ ਇੱਥੇ ਹੋਲਕਰ ਸਟੇਡੀਅਮ ਵਿਚ 14 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਭਾਰਤ-ਬੰਗਲਾਦੇਸ਼ ਟੈਸਟ ਮੈਚ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸਖਤ ਇੰਤਜ਼ਾਮਾਂ ਦਾ ਖਾਕਾ ਤਿਆਰ ਕੀਤਾ ਹੈ। ਇੰਦੌਰ ਦੇ ਸੀਨੀਅਰ ਪੁਲਸ ਅਧਿਕਾਰੀ ਆਰ. ਮਿਸ਼ਰਾ ਨੇ ਦੱਸਿਆ ਕਿ ਅਯੁੱਧਿਆ ਵਿਵਾਦ ਵਿਚ ਚੋਟੀ ਦੀ ਅਦਾਲਤ ਦਾ ਫੈਸਲਾ ਆਉਣ ਦੀ ਸੰਭਾਵਨਾ ਕਾਰਣ ਅਸੀਂ ਪੂਰੇ ਸ਼ਹਿਰ 'ਚ ਸ਼ਾਂਤੀ ਬਣਾਈ ਰੱਖਣ ਲਈ ਜ਼ਰੂਰੀ ਕਦਮ ਚੁੱਕ ਰਹੇ ਹਾਂ। ਭਾਰਤ-ਬੰਗਲਾਦੇਸ਼ ਟੈਸਟ ਮੈਚ ਦੌਰਾਨ ਸਖਤ ਸੁਰੱਖਿਆ ਤੈਅ ਕਰਨ ਲਈ ਵੱਖਰੀ ਯੋਜਨਾ ਬਣਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਤਕਰੀਬਨ 27000 ਦਰਸ਼ਕਾਂ ਦੀ ਸਮਰੱਥਾ ਵਾਲੇ ਹੋਲਕਰ ਸਟੇਡੀਅਮ ਦੇ ਨੇੜੇ-ਤੇੜੇ ਵੱਖ-ਵੱਖ ਸੁਰੱਖਿਆ ਘੇਰਿਆਂ ਵਿਚ 1000 ਤੋਂ ਵੱਧ ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਦੋਵਾਂ ਟੀਮਾਂ ਦੇ ਖਿਡਾਰੀਆਂ ਦੀ ਹਿਫਾਜ਼ਤ ਲਈ ਵੀ ਪੁਲਸ ਬਲ ਦੀ ਸਖਤ ਤਾਇਨਾਤੀ ਕੀਤੀ ਜਾਵੇਗੀ।
ਗਾਂਗੁਲੀ ਦੀ ਇੱਛਾ-ਆਨੰਦ ਤੇ ਕਾਰਲਸਨ ਈਡਨ 'ਤੇ ਖੇਡ ਸ਼ੁਰੂ ਹੋਣ ਦੀ ਘੰਟੀ ਵਜਾਉਣ
NEXT STORY